ਦੁਸ਼ਯੰਤ ਦਵੇ ਨੇ ਵਕਾਲਤ ਛੱਡੀ
ਨਵੀਂ ਦਿੱਲੀ, 13 ਜੁਲਾਈਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਵਕਾਲਤ ਛੱਡ ਦਿੱਤੀ ਹੈ। ਉਨ੍ਹਾਂ ਚਾਰ ਦਹਾਕੇ ਤੋਂ ਵੱਧ ਸਮੇਂ ਤੱਕ ਵਕਾਲਤ ਕੀਤੀ। ਦਵੇ ਨੇ ਵਟਸਐਪ ਸੁਨੇਹੇ ’ਚ ਕਿਹਾ, ‘‘ਬਾਰ ’ਚ ਸ਼ਾਨਾਮੱਤੇ 48 ਵਰ੍ਹੇ...
Advertisement
ਨਵੀਂ ਦਿੱਲੀ, 13 ਜੁਲਾਈਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਵਕਾਲਤ ਛੱਡ ਦਿੱਤੀ ਹੈ। ਉਨ੍ਹਾਂ ਚਾਰ ਦਹਾਕੇ ਤੋਂ ਵੱਧ ਸਮੇਂ ਤੱਕ ਵਕਾਲਤ ਕੀਤੀ। ਦਵੇ ਨੇ ਵਟਸਐਪ ਸੁਨੇਹੇ ’ਚ ਕਿਹਾ, ‘‘ਬਾਰ ’ਚ ਸ਼ਾਨਾਮੱਤੇ 48 ਵਰ੍ਹੇ ਬਿਤਾਉਣ ਅਤੇ ਹੁਣੇ ਜਿਹੇ 70ਵਾਂ ਜਨਮਦਿਨ ਮਨਾਉਣ ਮਗਰੋਂ ਮੈਂ ਵਕਾਲਤ ਛੱਡਣ ਦਾ ਫ਼ੈਸਲਾ ਲਿਆ ਹੈ।’’
ਦਵੇ ਦਾ ਜਨਮ 27 ਅਕਤੂਬਰ, 1954 ਨੂੰ ਹੋਇਆ ਸੀ ਅਤੇ ਉਨ੍ਹਾਂ 1978 ’ਚ ਗੁਜਰਾਤ ਤੋਂ ਕਾਨੂੰਨ ਦੀ ਪ੍ਰੈਕਟਿਸ ਸ਼ੁਰੂ ਕੀਤੀ ਸੀ। ਬਾਅਦ ’ਚ ਉਹ ਦਿੱਲੀ ਆ ਗਏ ਜਿਥੇ ਉਨ੍ਹਾਂ ਦਾ ਨਾਮ ਸੁਪਰੀਮ ਕੋਰਟ ’ਦੇ ਸਿਖਰਲੇ ਵਕੀਲਾਂ ’ਚ ਸ਼ਾਮਲ ਹੋ ਗਿਆ ਸੀ। ਉਨ੍ਹਾਂ ਨੂੰ ਸੁਪਰੀਮ ਕੋਰਟ ਨੇ 1998 ’ਚ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਸੀ। ਦਵੇ ਦੇ ਪਿਤਾ ਜਸਟਿਸ ਅਰਵਿੰਦ ਦਵੇ ਵੀ ਗੁਜਰਾਤ ਹਾਈ ਕੋਰਟ ’ਚ ਵਕੀਲ ਸਨ। -ਪੀਟੀਆਈ
Advertisement
Advertisement
×