ਸਿੱਧਾ ਟੈਕਸ ਮਾਲੀਆ 1.39 ਫ਼ੀਸਦ ਘਟਿਆ
ਨਵੀਂ ਦਿੱਲੀ, 21 ਜੂਨ ਚਾਲੂ ਵਿੱਤੀ ਸਾਲ (2025-26) ’ਚ ਹੁਣ ਤੱਕ ਸ਼ੁੱਧ ਸਿੱਧਾ ਟੈਕਸ ਮਾਲੀਆ ਸਾਲਾਨਾ ਆਧਾਰ ’ਤੇ ਘੱਟ ਕੇ 4.59 ਲੱਖ ਕਰੋੜ ਰੁਪਏ ਰਹਿ ਗਿਆ ਹੈ। ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਅਨੁਸਾਰ...
Advertisement
ਨਵੀਂ ਦਿੱਲੀ, 21 ਜੂਨ
ਚਾਲੂ ਵਿੱਤੀ ਸਾਲ (2025-26) ’ਚ ਹੁਣ ਤੱਕ ਸ਼ੁੱਧ ਸਿੱਧਾ ਟੈਕਸ ਮਾਲੀਆ ਸਾਲਾਨਾ ਆਧਾਰ ’ਤੇ ਘੱਟ ਕੇ 4.59 ਲੱਖ ਕਰੋੜ ਰੁਪਏ ਰਹਿ ਗਿਆ ਹੈ। ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਅਨੁਸਾਰ ਇੱਕ ਅਪਰੈਲ ਤੋਂ 19 ਜੂਨ 2025 ਦੌਰਾਨ ਅਗਾਊਂ ਟੈਕਸ ਮਾਲੀਆ ਸਿਰਫ਼ 3.87 ਫੀਸਦ ਵੱਧ ਕੇ 1.56 ਲੱਖ ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਿਆਦ ਦੌਰਾਨ ਇਕੱਠੇ ਹੋਏ ਅਗਾਊਂ ਟੈਕਸ ਮਾਲੀਏ ’ਚ 27 ਫੀਸਦ ਦੀ ਸਾਲਾਨਾ ਵਿਕਾਸ ਦਰ ਦਰਜ ਕੀਤੀ ਗਈ ਸੀ। ਕਾਰਪੋਰੇਟਾਂ ਵੱਲੋਂ ਚੁਕਾਇਆ ਗਿਆ ਅਗਾਊਂ ਟੈਕਸ 5.86 ਫੀਸਦ ਦੇ ਵਿਕਾਸ ਨਾਲ ਵੱਧ 1.22 ਲੱਖ ਕਰੋੜ ਰੁਪਏ ਹੋ ਗਿਆ, ਜਦਕਿ ਵਿਅਕਤੀਆਂ, ਐੱਚਯੂਐੱਫ ਤੇ ਫਰਮਾਂ ਸਮੇਤ ਗ਼ੈਰ-ਕਾਰਪੋਰੇਟ ਵੱਲੋਂ ਚੁਕਾਇਆ ਟੈਕਸ 2.68 ਫੀਸਦ ਦੀ ਗਿਰਾਵਟ ਨਾਲ 33,928 ਕਰੋੜ ਰੁਪਏ ਰਹਿ ਗਿਆ। ਅਗਾਊਂ ਟੈਕਸ ਦਾ ਭੁਗਤਾਨ ਚਾਰ ਕਿਸ਼ਤਾਂ ਜੂਨ, ਸਤੰਬਰ, ਦਸੰਬਰ ਤੇ ਮਾਰਚ ’ਚ ਕੀਤਾ ਜਾਂਦਾ ਹੈ। -ਪੀਟੀਆਈ
Advertisement
Advertisement
×