ਛੱਤੀਸਗੜ੍ਹ: ਧਮਾਕੇ ’ਚ ਦੋ ਜਵਾਨ ਜ਼ਖ਼ਮੀ
ਬੀਜਾਪੁਰ: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਲਾਈ ਗਈ ਬਾਰੂਦੀ ਸੁਰੰਗ ਫਟਣ ਕਾਰਨ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੀ 229ਵੀਂ ਬਟਾਲੀਅਨ ਦੇ ਦੋ ਜਵਾਨ ਜ਼ਖਮੀ ਹੋ ਗਏ। ਇਹ ਘਟਨਾ ਬੀਜਾਪੁਰ ਜ਼ਿਲ੍ਹੇ ਦੇ ਅਵਾਪੱਲੀ ਥਾਣੇ ਅਧੀਨ ਪੈਂਦੇ ਟਿਮਾਪੁਰ-ਮੁਰਦੰਡਾ ਸੜਕ ’ਤੇ...
Advertisement
ਬੀਜਾਪੁਰ: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਲਾਈ ਗਈ ਬਾਰੂਦੀ ਸੁਰੰਗ ਫਟਣ ਕਾਰਨ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੀ 229ਵੀਂ ਬਟਾਲੀਅਨ ਦੇ ਦੋ ਜਵਾਨ ਜ਼ਖਮੀ ਹੋ ਗਏ। ਇਹ ਘਟਨਾ ਬੀਜਾਪੁਰ ਜ਼ਿਲ੍ਹੇ ਦੇ ਅਵਾਪੱਲੀ ਥਾਣੇ ਅਧੀਨ ਪੈਂਦੇ ਟਿਮਾਪੁਰ-ਮੁਰਦੰਡਾ ਸੜਕ ’ਤੇ ਵਾਪਰੀ। ਉਨ੍ਹਾਂ ਦੱਸਿਆ ਕਿ ਸੀਆਰਪੀਐੱਫ ਟੀਮ ਨੂੰ ਅਵਾਪੱਲੀ-ਬਾਸਾਗੁੜਾ ਸੜਕ ’ਤੇ ਗਸ਼ਤ ਲਈ ਭੇਜਿਆ ਗਿਆ ਸੀ, ਜਦੋਂ ਟੀਮ ਟਿਮਾਪੁਰ-ਮੁਰਦੰਡਾ ਰੋਡ ’ਤੇ ਪਹੁੰਚੀ ਤਾਂ ਨਕਸਲੀਆਂ ਨੇ ਬਾਰੂਦੀ ਸੁਰੰਗ ਨਾਲ ਧਮਾਕਾ ਕਰ ਦਿੱਤਾ। -ਪੀਟੀਆਈ
Advertisement
Advertisement
×