ਸੈਫ਼ ’ਤੇ ਹਮਲਾ: ਚਿਹਰਾ ਪਛਾਣ ਟੈਸਟ ’ਚ ਮੁਲਜ਼ਮ ਦੀ ਸ਼ਨਾਖਤ ਹੋਈ
ਮੁੰਬਈ, 31 ਜਨਵਰੀ ਚਿਹਰੇ ਦੀ ਪਛਾਣ ਕਰਨ ਵਾਲੇ ਟੈਸਟ ’ਚ ਪੁਸ਼ਟੀ ਹੋਈ ਹੈ ਕਿ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਬੰਗਲਾਦੇਸ਼ੀ ਵਿਅਕਤੀ ਦਾ ਚਿਹਰਾ ਅਦਾਕਾਰ ਦੀ ਬਿਲਡਿੰਗ ’ਚ ਲੱਗੇ ਸੀਸੀਟੀਟੀ ਦੀ ਫੁਟੇਜ ’ਚ...
ਮੁੰਬਈ, 31 ਜਨਵਰੀ
ਚਿਹਰੇ ਦੀ ਪਛਾਣ ਕਰਨ ਵਾਲੇ ਟੈਸਟ ’ਚ ਪੁਸ਼ਟੀ ਹੋਈ ਹੈ ਕਿ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਬੰਗਲਾਦੇਸ਼ੀ ਵਿਅਕਤੀ ਦਾ ਚਿਹਰਾ ਅਦਾਕਾਰ ਦੀ ਬਿਲਡਿੰਗ ’ਚ ਲੱਗੇ ਸੀਸੀਟੀਟੀ ਦੀ ਫੁਟੇਜ ’ਚ ਦਿਖਾਈ ਦਿੱਤੇ ਵਿਅਕਤੀ ਦੇ ਚਿਹਰੇ ਨਾਲ ਮੇਲ ਖਾਂਦਾ ਹੈ। ਪੁਲੀਸ ਦੇ ਅਧਿਕਾਰੀ ਨੇ ਅੱਜ ਦੱਸਿਆ ਕਿ ਸੈਫ਼ ਅਲੀ ਖ਼ਾਨ ’ਤੇ 16 ਜਨਵਰੀ ਨੂੰ ਹੋਏ ਹਮਲੇ ਸਬੰਧੀ ਗ੍ਰਿਫ਼ਤਾਰ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿੱਲਾ ਅਮੀਨ ਫ਼ਕੀਰ (30) ਉਹੀ ਹੈ, ਜਿਹੜਾ ਬਾਂਦਰਾ ਦੀ ਸਤਗੁਰੂ ਸ਼ਰਨ ਬਿਲਡਿੰਗ ’ਚ ਲੱਗੇ ਸੀਸੀਟੀਵੀ ਦੀ ਫੁਟੇਜ ’ਚ ਦਿਖਾਈ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਾਮਲਾ ਹੱਲ ਕਰਨ ’ਚ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਨੇ ਅਹਿਮ ਭੂਮਿਕਾ ਨਿਭਾਈ ਹੈ। -ਪੀਟੀਆਈ