ਮਾਲੀ ਵਿੱਚ ਅਗਵਾ ਤਿੰਨ ਭਾਰਤੀਆਂ ਨੂੰ ਬਚਾਉਣ ਦੀ ਅਪੀਲ
ਬਰਹਾਮਪੁਰ (ਉੜੀਸਾ), 5 ਜੁਲਾਈ ਉੜੀਸਾ ਦੇ ਗੰਜਮ ਜ਼ਿਲ੍ਹੇ ਦੀ ਇੱਕ ਔਰਤ ਨੇ ਦੱਸਿਆ ਕਿ ਉਸ ਕੋਲੋਂ ਪੱਛਮੀ ਅਫ਼ਰੀਕੀ ਦੇਸ਼ ਮਾਲੀ ਵਿੱਚ ਸੀਮੈਂਟ ਫੈਕਟਰੀ ’ਚ ਕੰਮ ਕਰਦੇ ਪੁੱਤਰ ਨਾਲ ਸੰਪਰਕ ਨਹੀਂ ਹੋ ਰਿਹਾ। ਇਸ ਸਬੰਧੀ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ...
Advertisement
ਬਰਹਾਮਪੁਰ (ਉੜੀਸਾ), 5 ਜੁਲਾਈ
ਉੜੀਸਾ ਦੇ ਗੰਜਮ ਜ਼ਿਲ੍ਹੇ ਦੀ ਇੱਕ ਔਰਤ ਨੇ ਦੱਸਿਆ ਕਿ ਉਸ ਕੋਲੋਂ ਪੱਛਮੀ ਅਫ਼ਰੀਕੀ ਦੇਸ਼ ਮਾਲੀ ਵਿੱਚ ਸੀਮੈਂਟ ਫੈਕਟਰੀ ’ਚ ਕੰਮ ਕਰਦੇ ਪੁੱਤਰ ਨਾਲ ਸੰਪਰਕ ਨਹੀਂ ਹੋ ਰਿਹਾ। ਇਸ ਸਬੰਧੀ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਹਿੰਜੀਲੀ ਥਾਣੇ ਅਦੀਨ ਪੈਂਦੇ ਸਮਰਾਝੋਲ ਪਿੰਡ ਦੀ ਰਹਿਣ ਵਾਲੀ ਪੀ. ਨਰਸਮਾ ਨੇ ਕਿਹਾ ਕਿ ਪੱਛਮੀ ਅਫ਼ਰੀਕੀ ਦੇਸ਼ ਦੀ ਸੀਮੈਂਟ ਫੈਕਟਰੀ ’ਚ ਕੰਮ ਕਰਨ ਕਰਦੇ ਤਿੰਨ ਭਾਰਤੀਆਂ ਦੇ ਅਗਵਾ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਆਪਣੇ 28 ਸਾਲਾ ਪੁੱਤ ਪੀ. ਵੈਂਕਟਾਰਮਨ ਬਾਰੇ ਚਿੰਤਤ ਹੈ। ਨਵੀਂ ਦਿੱਲੀ ਵਿੱਚ ਉੜੀਸਾ ਦੇ ਪ੍ਰਿੰਸੀਪਲ ਰੈਜ਼ੀਡੈਂਟ ਕਮਿਸ਼ਨਰ ਵਿਸ਼ਾਲ ਗਗਨ ਨੇ ਦੱਸਿਆ, ‘ਅਸੀਂ ਇਸ ਘਟਨਾ ਬਾਰੇ ਵਿਦੇਸ਼ ਮੰਤਰਾਲੇ (ਐੱਮਈਏ) ਅਤੇ ਸਬੰਧਤ ਭਾਰਤੀ ਸਫਾਰਤਖਾਨੇ ਨਾਲ ਸੰਪਰਕ ਵਿੱਚ ਹਾਂ। ਉਨ੍ਹਾਂ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।’ -ਪੀਟੀਆਈ
Advertisement
Advertisement
×