ਨਵੀਂ ਦਿੱਲੀ, 23 ਸਤੰਬਰ
ਅੱਠ ਗੇੜਾਂ ਦੀ ਗਿਣਤੀ ਤੋਂ ਬਾਅਦ ਆਰਐੱਸਐੱਸ ਨਾਲ ਸਬੰਧਤ ਏਬੀਵੀਪੀ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐੱਸਯੂ) ਦੀਆਂ ਚਾਰ ਕੇਂਦਰੀ ਪੈਨਲ ਸੀਟਾਂ ’ਚੋਂ 3 ’ਤੇ ਅੱਗੇ ਹਨ। ਡੀਯੂਐੱਸਯੂ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਕੇਂਦਰੀ ਪੈਨਲ ਦੇ ਅਹੁਦਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਹ ਚੋਣ ਸ਼ੁੱਕਰਵਾਰ ਨੂੰ ਹੋਈ ਸੀ। ਯੂਨੀਵਰਸਿਟੀ ਨੇ 42 ਫੀਸਦੀ ਵੋਟਿੰਗ ਦਰਜ ਕੀਤੀ। ਇੱਕ ਲੱਖ ਦੇ ਕਰੀਬ ਵਿਦਿਆਰਥੀ ਵੋਟ ਪਾਉਣ ਦੇ ਯੋਗ ਸਨ।