ਅਪਰੇਸ਼ਨ ਸਿੰਧੂਰ ਵਿੱਚ 9 ਅਤਿਵਾਦੀ ਟਿਕਾਣਿਆਂ ’ਤੇ ਸਟੀਕ ਨਿਸ਼ਾਨਾ ਲਾਇਆ: ਡੋਵਾਲ
ਚੇਨਈ, 11 ਜੁਲਾਈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਪਰੇਸ਼ਨ ਸਿੰਧੂਰ ਭਾਰਤ ਨੇ ਪਾਕਿਸਤਾਨ ਵਿਚ ਨੌਂ ਅਤਿਵਾਦੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਿਸ਼ਾਨਾ ਨਹੀਂ ਖੁੰਝਿਆ। ਇਸ ਮੌਕੇ ਡੋਵਾਲ ਨੇ ਸਰਹੱਦ...
Advertisement
ਚੇਨਈ, 11 ਜੁਲਾਈ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਪਰੇਸ਼ਨ ਸਿੰਧੂਰ ਭਾਰਤ ਨੇ ਪਾਕਿਸਤਾਨ ਵਿਚ ਨੌਂ ਅਤਿਵਾਦੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਿਸ਼ਾਨਾ ਨਹੀਂ ਖੁੰਝਿਆ। ਇਸ ਮੌਕੇ ਡੋਵਾਲ ਨੇ ਸਰਹੱਦ ਪਾਰ ਤੋਂ ਆਉਣ ਵਾਲੇ ਖਤਰਿਆਂ ਨੂੰ ਬੇਅਸਰ ਕਰਨ ਵਿੱਚ ਭਾਰਤ ਦੀ ਸਮਰੱਥਾ ਅਤੇ ਤਕਨੀਕੀ ਯੋਗਤਾਵਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਸਟੀਕਤਾ ਇਸ ਹੱਦ ਤੱਕ ਸੀ ਕਿ ਭਾਰਤ ਨੂੰ ਪਤਾ ਸੀ ਕਿ ਕੌਣ ਕਿੱਥੇ ਹੈ। । ਡੋਵਾਲ ਨੇ ਆਈਆਈਟੀ ਮਦਰਾਸ ਦੇ 62ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਅਪਰੇਸ਼ਨ ਸਿੰਧੂਰ ਬਾਰੇ ਗੱਲਬਾਤ ਦੌਰਾਨ ਇਹ ਟਿੱਪਣੀਆਂ ਕੀਤੀਆਂ ਹਨ। ਪੀਟੀਆਈ
Advertisement
Advertisement
×