ਬਾਰਾਂ ਸੌ ਨਸ਼ੀਲੀਆਂ ਗੋਲੀਆਂ ਬਰਾਮਦ
ਪੱਤਰ ਪ੍ਰੇਰਕ ਨਥਾਣਾ, 6 ਜੁਲਾਈ ਸਥਾਨਕ ਪੁਲੀਸ ਨੇ ਪਿੰਡ ਨਾਥਪੁਰਾ ਦੇ ਕੇਵਲ ਸਿੰਘ ਨਾਮੀ ਇੱਕ ਵਿਅਕਤੀ ਨੂੰ 1200 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਸੂਤਰਾਂ ਅਨੁਸਾਰ ਉਕਤ ਵਿਅਕਤੀ ਪਿੰਡ ਨਾਥਪੁਰਾ ਦੇ ਬਾਹਰਲੇ ਅੱਡੇ ਵਾਲੇ ਕਮਰੇ ’ਚ ਇੱਕ ਝੋਲੇ ’ਚੋਂ...
Advertisement
ਪੱਤਰ ਪ੍ਰੇਰਕ
ਨਥਾਣਾ, 6 ਜੁਲਾਈ
Advertisement
ਸਥਾਨਕ ਪੁਲੀਸ ਨੇ ਪਿੰਡ ਨਾਥਪੁਰਾ ਦੇ ਕੇਵਲ ਸਿੰਘ ਨਾਮੀ ਇੱਕ ਵਿਅਕਤੀ ਨੂੰ 1200 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਸੂਤਰਾਂ ਅਨੁਸਾਰ ਉਕਤ ਵਿਅਕਤੀ ਪਿੰਡ ਨਾਥਪੁਰਾ ਦੇ ਬਾਹਰਲੇ ਅੱਡੇ ਵਾਲੇ ਕਮਰੇ ’ਚ ਇੱਕ ਝੋਲੇ ’ਚੋਂ ਇਹ ਨਸ਼ੀਲੀਆਂ ਵਸਤਾਂ ਰੱਖ ਕੇ ਆਪਣੇ ਗਾਹਕ ਦੀ ਇੰਤਜ਼ਾਰ ਕਰ ਰਿਹਾ ਸੀ ਕਿ ਸਥਾਨਕ ਪੁਲੀਸ ਨੇ ਗਸ਼ਤ ਦੌਰਾਨ ਕਿਸੇ ਸ਼ੱਕ ਦੇ ਆਧਾਰ ਤੇ ਉਕਤ ਵਿਅਕਤੀ ਦੀ ਤਲਾਸੀ ਲਈ ਜਿਸ ਦੇ ਕਬਜ਼ੇ ਵਿੱਚੋਂ 120 ਪੱਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਏ। ਪੁਲੀਸ ਨੇ ਮੁਕੱਦਮਾ ਦਰਜ ਕਰਕੇ ਕੇਵਲ ਸਿੰਘ ਖਿਲਾਫ਼ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Advertisement
×