ਕਤਲ ਮਾਮਲੇ ’ਚ ਸ਼ਾਮਲ ਤਿੰਨ ਮੁਲਜ਼ਮ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਸਿਰਸਾ, 20 ਜੂਨ ਪਿੰਡ ਰੂਪਾਵਾਸ ’ਚ ਬੀਤੇ ਦਿਨੀਂ ਹੋਏ ਕਤਲ ਮਾਮਲੇ ’ਚ ਸ਼ਾਮਲ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਵੰਤ ਸਿੰਘ, ਸੁਦੇਸ਼ ਅਤੇ ਤੁਲਸੀ ਰਾਮ ਵਾਸੀ ਰੂਪਾਵਾਸ ਵਜੋਂ ਹੋਈ ਹੈ। ਨਾਥੂਯਰੀ ਚੌਪਟਾ...
Advertisement
ਨਿੱਜੀ ਪੱਤਰ ਪ੍ਰੇਰਕ
ਸਿਰਸਾ, 20 ਜੂਨ
Advertisement
ਪਿੰਡ ਰੂਪਾਵਾਸ ’ਚ ਬੀਤੇ ਦਿਨੀਂ ਹੋਏ ਕਤਲ ਮਾਮਲੇ ’ਚ ਸ਼ਾਮਲ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਵੰਤ ਸਿੰਘ, ਸੁਦੇਸ਼ ਅਤੇ ਤੁਲਸੀ ਰਾਮ ਵਾਸੀ ਰੂਪਾਵਾਸ ਵਜੋਂ ਹੋਈ ਹੈ। ਨਾਥੂਯਰੀ ਚੌਪਟਾ ਥਾਣਾ ਇੰਚਾਰਜ ਸਬ ਇੰਸਪੈਕਟਰ ਰਾਜਰਿੰਦਰ ਨੇ ਦੱਸਿਆ ਕਿ 31 ਮਈ ਨੂੰ ਨਾਥੂਸਰੀ ਚੌਪਟਾ ਥਾਣੇ ਦੇ ਅਧੀਨ ਆਉਂਦੇ ਪਿੰਡ ਇੱਕ ਨੌਜਵਾਨ ਦਾ ਕਤਲ ਹੋਇਆ ਸੀ। ਮ੍ਰਿਤਕ ਦੇ ਪਿਤਾ ਰਾਧੇਸ਼ਿਆਮ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇਮਾਰੀ ਕਰ ਰਹੀ ਹੈ।
Advertisement
×