ਸ਼ਗਨ ਕਟਾਰੀਆ
ਜੈਤੋ, 13 ਮਈ
ਸੀਬੀਐੱਸਈ ਵੱਲੋਂ ਅੱਜ ਐਲਾਨੇ 10ਵੀਂ ਜਮਾਤ ਦੇ ਨਤੀਜੇ ’ਚ ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਤਨਵੀ ਗਰਗ ਨੇ 96.8 ਫੀਸਦੀ ਅੰਕ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਿਦਿਆਰਥੀ ਖੇਮ ਸਿੰਘ ਨੇ 93.4 ਫੀਸਦੀ ਅੰਕ ਲੈ ਕੇ ਦੂਜਾ, ਅਰਪਨਜੀਤ ਸਿੰਘ ਨੇ 90.8 ਫੀਸਦੀ ਨਾਲ ਤੀਜਾ, ਸ਼ਿਵਾਂਸ ਬਾਂਸਲ ਨੇ 90.2 ਫੀਸਦੀ ਨਾਲ ਚੌਥਾ, ਦਿਵਿਆਸ਼ੀ ਨੇ 86.8 ਫੀਸਦੀ ਅੰਕ ਲੈ ਕੇ ਪੰਜਵਾਂ ਅਤੇ ਰਿਸ਼ਭ ਬਾਂਸਲ ਨੇ 85.2 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਛੇਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਵਿਸ਼ੇ ਵਿੱਚੋਂ ਖੇਮ ਸਿੰਘ, ਕਮਲਜੀਤ ਕੌਰ ਅਤੇ ਗੁਰਸੀਰਤ ਕੌਰ ਬਰਾੜ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਮਾਣ ਹਾਸਿਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਤਨਵੀ ਗਰਗ ਨੇ ਹਿਸਾਬ ਦੇ ਵਿਸ਼ੇ ’ਚੋਂ 99 ਫੀਸਦੀ, ਵਿਗਿਆਨ ’ਚੋਂ 98 ਫੀਸਦੀ ਸਮਾਜਿਕ ਸਿੱਖਿਆ ’ਚੋਂ 97 ਫੀਸਦੀ ਅਤੇ ਹਿੰਦੀ ’ਚੋਂ 94 ਫੀਸਦੀ ਅੰਕ ਲਏ। ਇਸੇ ਤਰ੍ਹਾਂ ਦਿਵਿਆਸ਼ੀ ਅਤੇ ਸੁਖਮਨਜੋਤ ਕੌਰ ਨੇ ਅੰਗਰੇਜ਼ੀ ਵਿੱਚੋਂ 92 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਭਰ ’ਚੋਂ ਹਰ ਵਿਸ਼ੇ ਵਿੱਚੋਂ 95 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚੋਂ ਅਰਪਨਜੀਤ ਸਿੰਘ ਨੇ 99 ਫੀਸਦੀ, ਦਿਵਿਆਸ਼ੀ ਨੇ 98 ਫੀਸਦੀ, ਗੁਰਜੋਤ ਕੌਰ ਨੇ 97 ਫੀਸਦੀ, ਹਰਮਨ ਸਿੰਘ ਬਰਾੜ ਨੇ 96 ਫੀਸਦੀ, ਲਿਵਸੀਰਤ ਕੌਰ ਨੇ 97 ਫੀਸਦੀ, ਸ਼ਿਵਾਂਸ਼ ਬਾਂਸਲ ਨੇ 98 ਫੀਸਦੀ, ਸੁਖਮਨਦੀਪ ਕੌਰ ਨੇ 98 ਫੀਸਦੀ, ਤਨਵੀ ਗਰਗ ਨੇ 99 ਫੀਸਦੀ ਅਤੇ ਖੇਮ ਸਿੰਘ ਨੇ 96 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਬੇਮਿਸਾਲ ਵਿੱਦਿਅਕ ਯੋਗਤਾ ਦਾ ਪ੍ਰਦਰਸ਼ਨ ਕੀਤਾ।