DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਤਸਕਰਾਂ’ ਨੇ ਨਸ਼ੇ ਦੇ ਕਾਲੇ ਧੰਦੇ ਤੋਂ ਪਾਸਾ ਵੱਟਿਆ

ਕੈਬਨਿਟ ਮੰਤਰੀ ਬਲਜੀਤ ਕੌਰ ਤੇ ਪੁਲੀਸ ਦੀ ਹਾਜ਼ਰੀ ’ਚ ਨਸ਼ੇ ਨਾ ਵੇਚਣ ਦੀ ਸਹੁੰ ਚੁੱਕੀ
  • fb
  • twitter
  • whatsapp
  • whatsapp
featured-img featured-img
ਮੁਹੱਲਾ ਛੱਜ ਘੜੀਆ ਵਿੱਚ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਬਲਜੀਤ ਕੌਰ।
Advertisement

ਨਿੱਜੀ ਪੱਤਰ ਪ੍ਰੇਰਕ

ਮਲੋਟ, 5 ਜੁਲਾਈ

Advertisement

ਨਸ਼ੇ ਦੀ ਤਸਕਰੀ ਲਈ ਮਲੋਟ ਦੇ ਇਲਾਕੇ ਮੁਹੱਲਾ ਛੱਜ ਘੜੀਆ ਦੇ ਕੁਝ ਵਸਨੀਕਾਂ ਨੇ ਇਕੱਤਰ ਹੋ ਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਤਸਕਰੀ ਤੋਂ ਹਮੇਸ਼ਾ ਲਈ ਪਾਸਾ ਵੱਟਣ ਦੀ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਆਪਣੇ ਮੁਹੱਲੇ ਵਿੱਚ ਨਸ਼ਾ ਲੈਣ ਆਉਣ ਵਾਲਿਆਂ ਲਈ ਚਿਤਾਵਨੀ ਭਰਿਆ ਫਲੈਕਸ ਬੋਰਡ ਵੀ ਲਗਾ ਦਿੱਤਾ ਹੈ। ਇਸ ਮੌਕੇ ਹਾਜ਼ਰ ਡੀਐੱਸਪੀ ਬਲਕਾਰ ਸਿੰਘ ਨੇ ਅਜਿਹੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਨਸ਼ਾ ਤਸਕਰੀ ਤੋਂ ਤੌਬਾ ਕਰ ਲੈਂਦੇ ਹਨ ਤਾਂ ਪੁਲੀਸ ਵੀ ਉਨ੍ਹਾਂ ਦਾ ਹਰ ਪੱਖ ਤੋਂ ਸਹਿਯੋਗ ਕਰੇਗੀ ਅਤੇ ਜੇਕਰ ਤਸਕਰੀ ਹੋਣ ਸਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਮਿਲੀ ਤਾਂ ਉਹ ਸਖਤ ਕਾਰਵਾਈ ਨੂੰ ਤਰਜੀਹ ਦੇਣਗੇ। ਦਰਅਸਲ ਲੰਮੇ ਸਮੇਂ ਤੋਂ ਉਕਤ ਮੁਹੱਲਾ ਚਿੱਟੇ ਅਤੇ ਹੋਰ ਨਸ਼ੇ ਦੀ ਤਸਕਰੀ ਲਈ ਬਦਨਾਮ ਹੋ ਚੁੱਕਿਆ ਸੀ, ਦੂਰ ਤੋਂ ਇਸ ਮੁਹੱਲੇ ਵਿੱਚ ਲੋਕ ਨਸ਼ੇ ਦਾ ਦੇਣ ਲੈਣ ਕਰਨ ਲਈ ਆਉਂਦੇ-ਜਾਂਦੇ ਸਨ।

ਪੁਲੀਸ ਨੇ ਇਸ ਮੁਹੱਲੇ ਨੂੰ ਕਈ ਵਾਰ ਸੀਲ ਕਰਕੇ ਤਲਾਸ਼ੀ ਮੁਹਿੰਮ ਵੀ ਚਲਾਈ ਸੀ ਪਰ ਬਾਵਜੂਦ ਇਸ ਦੇ ਇਸ ਮੁਹੱਲੇ ਵਿੱਚ ਤਸਕਰੀ ਨੂੰ ਠੱਲ੍ਹ ਨਹੀਂ ਪਈ। ਹੁਣ ਇਸ ਮੁਹੱਲੇ ਦੇ ਇਸ ਕਾਲੇ ਕਿੱਤੇ ਨਾਲ ਜੁੜੇ ਲੋਕਾਂ ਨੇ ਮੰਤਰੀ ਬਲਜੀਤ ਕੌਰ ਦੀ ਹਾਜ਼ਰੀ ਵਿੱਚ ਹਮੇਸ਼ਾ ਲਈ ਇਸ ਧੰਦੇ ਤੋਂ ਕਿਨਾਰਾ ਕਰਨ ਦਾ ਪ੍ਰਣ ਕੀਤਾ ਹੈ। ਇਸ ਸਬੰਧੀ ਡਾ. ਬਲਜੀਤ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਦਾ ਮਕਸਦ ਸਰਵਪੱਖੀ ਵਿਕਾਸ ਹੈ, ਨਾ ਕਿ ਕਿਸੇ ਇੱਕ ਖੇਤਰ ਦਾ ਵਿਕਾਸ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੇ ਕਾਲੇ ਕਿੱਤੇ ਨੂੰ ਅਲਵਿਦਾ ਕਹਿਣ ਵਾਲੇ ਪਰਿਵਾਰਾਂ ਦੇ ਮੁੜ ਵਸੇਬੇ ਦੇ ਵੀ ਉਹ ਯਤਨ ਕਰਨਗੇ।

Advertisement
×