ਨਾਲਿਆਂ ਦੀ ਮੁਰੰਮਤ ਸ਼ੁਰੂ
ਪੱਤਰ ਪ੍ਰੇਰਕ ਸ਼ਹਿਣਾ, 8 ਜੁਲਾਈ ਗ੍ਰਾਮ ਪੰਚਾਇਤ ਪੱਖੋ ਕੈਂਚੀਆਂ ਨੇ 15 ਸਾਲ ਪਹਿਲਾਂ ਬਣਾਏ ਅਤੇ ਨਕਾਰਾ ਹੋ ਚੁੱਕੇ ਨਾਲਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਰਪੰਚ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ ਨੇ ਦੱਸਿਆ ਕਿ ਲਗਭਗ 15 ਸਾਲ ਪਹਿਲਾਂ ਸਰਕਾਰੀ...
Advertisement
ਪੱਤਰ ਪ੍ਰੇਰਕ
ਸ਼ਹਿਣਾ, 8 ਜੁਲਾਈ
Advertisement
ਗ੍ਰਾਮ ਪੰਚਾਇਤ ਪੱਖੋ ਕੈਂਚੀਆਂ ਨੇ 15 ਸਾਲ ਪਹਿਲਾਂ ਬਣਾਏ ਅਤੇ ਨਕਾਰਾ ਹੋ ਚੁੱਕੇ ਨਾਲਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਰਪੰਚ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ ਨੇ ਦੱਸਿਆ ਕਿ ਲਗਭਗ 15 ਸਾਲ ਪਹਿਲਾਂ ਸਰਕਾਰੀ ਠੇਕੇਦਾਰ ਨੇ ਇਹ ਨਾਲੇ ਬਣਾਏ ਸਨ, ਉਸ ਸਮੇਂ ਪੱਖੋਂ ਕੈਂਚੀਆਂ ਵਿੱਚ ਗ੍ਰਾਮ ਪੰਚਾਇਤ ਹੋਂਦ ਵਿੱਚ ਨਹੀਂ ਆਈ ਸੀ। ਨਿਕਾਸੀ ਨਾਲਾ ਨੀਵਾਂ ਹੋਣ ਕਾਰਨ ਪਾਣੀ ਨਹੀਂ ਅੱਗੇ ਲੰਘਦਾ ਸੀ ਤੇ ਦੁਕਾਨਾਂ ਅਤੇ ਸੜਕ ’ਤੇ ਖੜ੍ਹਾ ਰਹਿੰਦਾ ਸੀ। ਹੁਣ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਯਤਨਾਂ ਸਦਕਾ ਨਾਲਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਪੁਲੀਆਂ ਉੱਚੀਆਂ ਕਰਕੇ ਬਣਾਈਆਂ ਜਾ ਰਹੀਆਂ ਹਨ।
Advertisement
×