ਮਾਨਸਾ ’ਚ ਪਲੇਸਮੈਂਟ ਕੈਂਪ ਭਲਕੇ
ਪੱਤਰ ਪ੍ਰੇਰਕ ਮਾਨਸਾ, 1 ਜੁਲਾਈ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਵਿਭਾਗ ਦੇ ਦਫ਼ਤਰ ਵਿੱਚ 3 ਜੁਲਾਈ ਨੂੰ ਜੀਐੱਮਆਰ ਗਰੁੱਪ ਕੰਪਨੀ ਵੱਲੋਂ ਸਕਿਉਰਿਟੀ ਗਾਰਡਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਕੈਂਪ ਵਿੱਚ ਘੱਟੋ ਘੱਟ...
Advertisement
ਪੱਤਰ ਪ੍ਰੇਰਕ
ਮਾਨਸਾ, 1 ਜੁਲਾਈ
Advertisement
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਵਿਭਾਗ ਦੇ ਦਫ਼ਤਰ ਵਿੱਚ 3 ਜੁਲਾਈ ਨੂੰ ਜੀਐੱਮਆਰ ਗਰੁੱਪ ਕੰਪਨੀ ਵੱਲੋਂ ਸਕਿਉਰਿਟੀ ਗਾਰਡਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ।
ਕੈਂਪ ਵਿੱਚ ਘੱਟੋ ਘੱਟ ਯੋਗਤਾ 10ਵੀਂ ਪਾਸ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੀਆਂ ਹਨ। ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਉਮਰ ਸੀਮਾ ਮੁੰਡਿਆਂ ਲਈ 18 ਤੋਂ 35 ਸਾਲ ਅਤੇ ਕੁੜੀਆਂ ਲਈ 18 ਤੋਂ 28 ਸਾਲ, ਮੁੰਡਿਆਂ ਲਈ ਕੱਦ ਘੱਟ ਤੋਂ ਘੱਟ 5 ਫੁੱਟ 6 ਇੰਚ ਤੇ ਕੁੜੀਆਂ ਲਈ 5 ਫੁੱਟ ਹੋਣਾ ਚਾਹੀਦਾ ਹੈ ਅਤੇ ਪ੍ਰਾਰਥੀ ਸਰੀਰਕ ਤੌਰ ’ਤੇ ਫਿੱਟ ਹੋਣਾ ਚਾਹੀਦਾ ਹੈ।
Advertisement
×