ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਬਣੇ ਨਵਨੀਤ ਸੇਖਾ
ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਮਈ
ਮਹਿੰਦਰ ਸਾਥੀ ਯਾਦਗਾਰੀ ਮੰਚ ਦੀ ਦੋ ਸਾਲਾਂ ਲਈ ਚੋਣ ਵਿਚ ਕਹਾਣੀਕਾਰ ਗੁਰਮੀਤ ਕੜਿਆਲਵੀ ਦੀ ਥਾਂ ਨਵਨੀਤ ਸਿੰਘ ਸੇਖਾ ਨੂੰ ਪ੍ਰਧਾਨ, ਕਵਿੱਤਰੀ ਅਮਰਪ੍ਰੀਤ ਕੌਰ ਸੰਘਾ ਨੂੰ ਸੀਨੀਅਰ ਮੀਤ ਪ੍ਰਧਾਨ, ਸ਼ਾਇਰ ਧਾਮੀ ਗਿੱਲ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਧਰਮਕੋਟ ਨੂੰ ਜਨਰਲ ਸਕੱਤਰ ਅਤੇ ਪ੍ਰਦੀਪ ਰਖਰਾ ਨੂੰ ਖਜ਼ਾਨਚੀ ਚੁਣਿਆ ਗਿਆ। ਸਰਬਜੀਤ ਕੌਰ ਮਾਹਲਾ ਨੂੰ ਸਕੱਤਰ ਅਤੇ ਅਮਰ ਘੋਲੀਆ ਮੀਡੀਆ ਕੋਆਰਡੀਨੇਟਰ ਹੋਣਗੇ।
ਪ੍ਰਧਾਨ ਨਵਨੀਤ ਸੇਖਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ ਨੇ ਦੱਸਿਆ ਕਿ ਗੁਰਦੀਪ ਲੋਪੋ, ਹਰਵਿੰਦਰ ਬਿਲਾਸਪੁਰ, ਸਿਮਰਜੀਤ ਸਿੰਮੀ, ਸੋਨੀਆ ਸਿਮਰ, ਕਰਮਜੀਤ ਧਰਮਕੋਟ, ਕਹਾਣੀਕਾਰ, ਜਸਵਿੰਦਰ ਧਰਮਕੋਟ , ਰਣਜੀਤ ਸਰਾਂਵਾਲੀ, ਗੁਰਮੀਤ ਕੜਿਆਲਵੀ, ਦਿਲਬਾਗ ਬੁੱਕਣਵਾਲਾ, ਅਮਰਜੀਤ ਸਨੇਰ੍ਹਵੀ, ਦਰਸ਼ਨ ਸੰਘਾ, ਇਕਬਾਲ ਦੁਨੇਕੇ, ਸੋਨੀ ਮੋਗਾ, ਤਰਸੇਮ ਗੋਪੀਕਾ, ਵਿਜੇ ਕੁਮਾਰ (ਸ਼ੇਰ ਜੰਗ ਫਾਊਂਡੇਸ਼ਨ), ਨਾਵਲਕਾਰ ਕ੍ਰਿਸ਼ਨ ਪ੍ਰਤਾਪ , ਨਵਜੀਤ ਸਿੰਘ ਈ ਟੀ ਓ, ਦੀਪ ਜ਼ੈਲਦਾਰ, ਸ਼ਾਇਰ ਚਰਨਜੀਤ ਸਮਾਲਸਰ ਅਤੇ ਅਵਤਾਰ ਕਮਾਲ ਕਾਰਜਕਾਰਨੀ ਮੈਂਬਰ ਦੇ ਮੈਂਬਰ ਹੋਣਗੇ। ਸਲਾਹਕਾਰਾਂ ’ਚ ਪ੍ਰੀਤ ਮਨਪ੍ਰੀਤ (ਕੈਨੇਡਾ), ਬਲਤੇਜ ਕੜਿਆਲ (ਕੈਨੇਡਾ), ਨਾਹਰ ਔਜਲਾ (ਕੈਨੇਡਾ), ਨੀਲੂ ਜਰਮਨੀ (ਜਰਮਨੀ), ਕਹਾਣੀਕਾਰ ਪਵਿੱਤਰ ਕੌਰ ਮਾਟੀ (ਯੂਐੱਸਏ), ਜੋਗਿੰਦਰ ਬਾਠ (ਹਾਲੈਂਡ) ਸ਼ਾਮਲ ਹੋਣਗੇ। ਗੁਰਬਚਨ ਚਿੰਤਕ (ਕੈਨੇਡਾ), ਨਾਵਲਕਾਰ ਜਰਨੈਲ ਸਿੰਘ ਸੇਖਾ (ਕੈਨੇਡਾ), ਡਾ. ਸੰਦੀਪ ਦਾਖਾ ਤੇ ਜਸਵਿੰਦਰ ਰੱਤੀਆਂ (ਇੰਗਲੈਂਡ) ਮੰਚ ਦੇ ਸਰਪ੍ਰਸਤ ਹੋਣਗੇ।