DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ਜ਼ਿਮਨੀ ਚੋਣ: ਮੋਗਾ ਦੇ ਬਾਗ਼ੀ ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਨੂੰ ਘੇਰਿਆ

ਇਹ ਹਾਰ ਨਹੀਂ ਸਗੋਂ ਅਕਾਲੀ ਦਲ ਲਈ ਚਿਤਾਵਨੀ ਹੈ: ਮੱਖਣ ਬਰਾੜ
  • fb
  • twitter
  • whatsapp
  • whatsapp
Advertisement

ਮਹਿੰਦਰ ਸਿੰਘ ਰੱਤੀਆਂ

ਮੋਗਾ, 24 ਜੂਨ

Advertisement

ਲੋਕ ਸਭਾ ਚੋਣਾਂ ਮਗਰੋਂ ਹੁਣ ਲੁਧਿਆਣਾ ਜ਼ਿਮਨੀ ਚੋਣ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੰਕਟ ਵੱਲ ਧੱਕ ਦਿੱਤਾ ਹੈ। ਸੁਖਬੀਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ’ਚ ਰਾਜਨੀਤਕ ਕਿਲਾ ਢਹਿ-ਢੇਰੀ ਹੋ ਗਿਆ ਹੈ। ਲੁਧਿਆਣਾ ਜ਼ਿਮਨੀ ਚੋਣ ’ਚ ਅਕਾਲੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਤੋਂ ਬਾਗੀ ਅਕਾਲੀ ਖੁਸ਼ ਹਨ।

ਪੰਜਾਬ ਰਾਜ ਸਿਹਤ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਬਾਗੀ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਅਕਾਲੀ ਦਲ ਨੂੰ ਹਾਰ ਨਹੀਂ, ਸਗੋਂ ਇੱਕ ਚਿਤਾਵਨੀ ਵਜੋਂ ਵੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਖਲਾਅ ਅੱਜ ਪਾਰਟੀ ਦੇ ਅੰਦਰ ਬਣਿਆ ਹੈ, ਉਹ ਸਿੱਧਾ ਲੀਡਰਸ਼ਿਪ ਵਿੱਚ ਤਬਦੀਲੀ ਨਾ ਕਰਨ ਕਰ ਕੇ ਪੈਦਾ ਹੋਇਆ ਹੈ। ਕਈ ਵਰਕਰ ਅਤੇ ਹਮਦਰਦ ਵੋਟਰ ਨਾਰਾਜ਼ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਜ਼ਮੀਨੀ ਹਕੀਕਤ ਨੂੰ ਨਾ ਸਮਝੀ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਲੀਡਰਸ਼ਿਪ ਅਜੇ ਵੀ ਸਮਾਂ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਹੋ ਰਹੀ ਭਰਤੀ ਦਾ ਹਿੱਸਾ ਬਣਿਆ ਜਾਵੇ ਤਾਂ ਜੋ 2027 ਵਿੱਚ ਪਾਰਟੀ ਨੂੰ ਚੰਗੇ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।

ਦੂਜੇ ਪਾਸੇ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ, ਡੇਰਾ ਮੁਖੀ ਨੂੰ ਮੁਆਫ਼ੀ ਤੇ ਸੂਬੇ ਅੰਦਰ ਨਸ਼ੇ ਵਿਕਣ ਦੇ ਦੋਸ਼ਾਂ ਮਗਰੋਂ ਅਕਾਲੀ ਦਲ ਖ਼ਿਲਾਫ਼ ਲੋਕ ਰੋਹ ਵਿਰੋਧ ਅਤੇ ਗ਼ੁੱਸਾ ਲੋਕਾਂ ਵਿੱਚ ਵਧਣਾ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਬਾਰੇ ਅਸਿਹਮਤੀ ਜਤਾਉਣ ’ਚ ਦੇਰੀ ਨਾਲ ਲਏ ਫ਼ੈਸਲੇ ਕਾਰਨ ਇਹ ਗ਼ੁੱਸਾ ਹੋਰ ਵਧ ਗਿਆ। ਇਸ ਤੋਂ ਬਾਅਦ ਤਾਂ ਅਕਾਲੀ ਦਲ ਦਾ ਵੋਟ ਹੀ ਬੈਂਕ ਖਿੰਡ ਗਿਆ।

ਸੂਬੇ ’ਚ ਲਗਾਤਾਰ 10 ਸਾਲ ਰਾਜ ਕਰਨ ਬਾਅਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨਾਲ ਗੱਠਜੋੜ ਦੇ ਬਾਵਜੂਦ ਪਾਰਟੀ 15 ਸੀਟਾਂ ਹੀ ਜਿੱਤ ਸਕੀ। ਸਾਲ 2018 ਵਿੱਚ ਸ਼ਾਹਕੋਟ ਵਿੱਚ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਪਹਿਲੀ ਜ਼ਿਮਨੀ ਚੋਣ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ। ਸੁਖਬੀਰ ਦੇ ਸੰਸਦ ਮੈਂਬਰ ਚੁਣੇ ਉੱਤੇ 2019 ਵਿਚ ਜਲਾਲਾਬਾਦ ਪੱਛਮੀ ਸੀਟ ’ਤੇ ਹੋਈ ਜ਼ਿਮਨੀ ਚੋਣ ਵਿਚ ਇਹ ਸੀਟ ਵੀ ਪਾਰਟੀ ਨਹੀਂ ਬਚਾ ਸਕੀ। ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਸ਼ਰਮਨਾਕ ਹਾਰ ਹੋਈ। ਸਾਲ 2022 ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੀ ਪਾਰਟੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ। ਜਲੰਧਰ ਵੈਸਟ ਜ਼ਿਮਨੀ ਚੋਣ ਵਿੱਚ ਬਸਪਾ ਉਮੀਦਵਾਰ ਦੀ ਹਮਾਇਤ ਕੀਤੀ ਪਰ ਨਿਰਾਸ਼ਾ ਪੱਲੇ ਪਈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ। ਇਸ ਮਗਰੋਂ ਚੱਬੇਵਾਲ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਬਰਨਾਲਾ ਜ਼ਿਮਨੀ ਚੋਣ ਨਹੀਂ ਲੜੀ ਗਈ।

ਸੱਤਾ ਦਾ ਸੁੱਖ ਮਾਨਣ ਵਾਲੇ ਸੁਖਬੀਰ ਨੂੰ ਨਸੀਹਤਾਂ ਦੇ ਰਹੇ ਨੇ: ਡੱਲਾ

ਇਥੇ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਡੱਲਾ ਨੇ ਸੁਖਬੀਰ ਦੇ ਵਿਰੋਧੀਆਂ ’ਤੇ ਵਰ੍ਹਦਿਆਂ ਕਿਹਾ ਕਿ ਜਿਹੜੇ ਆਗੂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਟੀਵੀ ਚੈਨਲਾਂ ’ਤੇ ਬੈਠ ਕੇ ਸੁਖਬੀਰ ਦੇ ਵਿਕਾਸ ਦੇ ਅੰਕੜੇ ਦੱਸਦੇ ਹੁੰਦੇ ਸਨ ਉਹ ਲੋਕ ਅੱਜ ਉਨ੍ਹਾਂ ਨੂੰ ਭੰਡ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2007 ਤੋਂ 2017 ਤੱਕ ਸੁਖਬੀਰ ਦੇ ਕਰੀਬ ਰਹਿ ਕੇ ਸੱਤਾ ਦਾ ਸੁੱਖ ਮਾਨਣ ਵਾਲੇ ਆਗੂ ਅੱਜ ਉਨ੍ਹਾਂ ਨੂੰ ਸਬਕ ਸਿੱਖਣ ਦੀਆਂ ਨਸੀਹਤਾਂ ਦੇ ਰਹੇ ਹਨ।

Advertisement
×