ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 22 ਜੂਨ
ਅਰੋੜਬੰਸ ਸਭਾ ਵੱਲੋਂ ਸਭਾ ਦੇ ਪਰਿਵਾਰਾਂ ਨਾਲ ਸਬੰਧਤ 8ਵੀਂ, 10ਵੀਂ ਅਤੇ 12ਵੀਂ ਵਿੱਚ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਰੋਹ ਦਾ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਮੂਲੀਅਤ ਕਰਕੇ ਹੁਸ਼ਿਆਰ ਅਤੇ ਹੋਣਹਾਰ 20 ਵਿਦਿਆਰਥੀਆਂ ਦਾ ਸਨਮਾਨ ਕੀਤਾ।
ਸ੍ਰੀ ਸੰਧਵਾਂ ਨੇ ਅਰੋੜ ਬੰਸ ਸਭਾ ਦੇ ਮਨੁੱਖਤਾ ਦੀ ਭਲਾਈ ਅਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਗਮ ਵਿੱਚ ਸ਼ਿਰਕਤ ਉਨ੍ਹਾਂ ਨੂੰ ਦਿਲੀ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦਾ ਸਨਮਾਨ ਕਰਨਾ ਜਿਥੇ ਬੱਚਿਆਂ ਨੂੰ ਉਹ ਮੱਲਾਂ ਮਾਰਨ ਵੱਲ ਹੋਰ ਉਤਸ਼ਾਹਿਤ ਕਰਦਾ ਹੈ, ਉਥੇ ਹੀ ਹੋਰਨਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਵੀ ਕਰਦਾ ਹੈ। ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਗੁਰਮੀਤ ਸਿੰਘ ਮੀਤਾ ਅਤੇ ਕਰਨੈਲ ਸਿੰਘ ਨੇ ਸਪੀਕਰ ਸੰਧਵਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਅਰੋੜ ਬੰਸ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦਾ ਹੈ। ਧਰਮਵੀਰ ਸਿੰਘ ਰਾਜੂ ਮੱਕੜ, ਸਮਾਜ ਸੁਧਾਰਕ ਡਾ. ਕੁਲਵੰਤ ਕੌਰ ਅਤੇ ਅਧਿਆਪਕਾ ਪਵਨਪ੍ਰੀਤ ਕੌਰ ਨੇ ਇਸ ਸਮੇਂ ਬੱਚਿਆਂ ਨੂੰ ਕੁਰੀਤੀਆਂ ਤੋਂ ਦੂਰ ਰਹਿਕੇ ਜ਼ਿੰਦਗੀ ਦੀ ਤਰੱਕੀ ਲਈ ਦਲੀਲਾਂ ਦੇ ਕੇ ਕਈ ਨੁਕਤੇ ਵੀ ਸਾਂਝੇ ਕੀਤੇ। ਪ੍ਰਾਜੈਕਟ ਇੰਚਾਰਜ ਗੁਰਿੰਦਰ ਸਿੰਘ ਨੇ ਅਰੋੜ ਬੰਸ ਸਭਾ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਸੰਖੇਪ ਵਿੱਚ ਹਵਾਲਾ ਪੇਸ਼ ਕੀਤਾ ਅਤੇ ਹਰਨਾਮ ਸਿੰਘ ਹਰਲਾਜ ਨੇ ਬੱਚਿਆਂ ਨੂੰ ਚੰਗੇ ਇਨਸਾਨ ਬਣਨ ਲਈ ਚੰਗੀਆਂ ਅਤੇ ਪੜ੍ਹਣਯੋਗ ਕਿਤਾਬਾਂ ਵੀ ਵੰਡੀਆਂ। ਸਭਾ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਡਾ. ਮਨਜੀਤ ਸਿੰਘ ਢਿੱਲੋਂ ਅਤੇ ਹੋਰ ਆਗੂਆਂ ਨੇ ਮਿਲਕੇ ਸਨਮਾਨਿਤ ਕੀਤਾ।