ਕਲਿਆਣ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ
ਪੱਤਰ ਪ੍ਰੇਰਕ ਭੁੱਚੋ ਮੰਡੀ, 8 ਜੁਲਾਈ ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਕਲਿਆਣ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵਰਕਿੰਗ ਕਮੇਟੀ ਦਾ ਮੈਂਬਰ ਬਣਾਏ ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ...
Advertisement
ਪੱਤਰ ਪ੍ਰੇਰਕ
ਭੁੱਚੋ ਮੰਡੀ, 8 ਜੁਲਾਈ
Advertisement
ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਕਲਿਆਣ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵਰਕਿੰਗ ਕਮੇਟੀ ਦਾ ਮੈਂਬਰ ਬਣਾਏ ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਹਲਕਾ ਭੁੱਚੋ ਦੇ ਇੰਚਾਰਜ ਮਾਨ ਸਿੰਘ ਗੁਰੂ ਨੇ ਕਿਹਾ ਕਿ ਜਗਸੀਰ ਸਿੰਘ ਕਲਿਆਣ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਬਿਹਤਰੀ ਲਈ ਵਫਾਦਾਰੀ ਨਾਲ ਪਾਰਟੀ ਵਿੱਚ ਕੰਮ ਕਰਦੇ ਆ ਰਹੇ ਹਨ। ਇਸ ਮੌਕੇ ਭੁੱਚੋ ਦੇ ਸ਼ਹਿਰੀ ਪ੍ਰਧਾਨ ਸ਼ਿਵਨੰਦਨ ਗਰਗ, ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਰਾਕੇਸ਼ ਗਰਗ, ਸੀਨੀਅਰ ਆਗੂ ਨਰਦੀਪ ਗਰਗ, ਰਿਜਕ ਰਾਮ, ਸਾਧੂ ਸਿੰਘ ਸ਼ਰਮਾ, ਆੜ੍ਹਤੀ ਪਵਨ ਸਿੰਗਲਾ, ਆੜ੍ਹਤੀ ਪੱਪੂ ਮਹੇਸ਼ਵਰੀ, ਪਰਮਜੀਤ ਪੰਮਾ, ਪ੍ਰਵੀਨ ਕੁਮਾਰ, ਨਾਹਰ ਸਿੰਘ, ਗੋਰਾ ਸਿੰਘ, ਆਸ਼ੂ ਕੁਮਾਰ ਅਤੇ ਗੁਰਪ੍ਰੀਤ ਸਿੰਘ ਨੇ ਜਗਸੀਰ ਸਿੰਘ ਕਲਿਆਣ ਨੂੰ ਵਧਾਈ ਦਿੱਤੀ।
Advertisement
×