DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਰੜ ਤੇ ਗੋਲੇਵਾਲਾ ਰਜਬਾਹਿਆਂ ’ਚ ਪਾੜ; ਸੈਂਕੜੇ ਏਕੜ ਫ਼ਸਲ ਡੁੱਬੀ

ਕਿਸਾਨਾਂ ਵੱਲੋਂ ਨਹਿਰੀ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ
  • fb
  • twitter
  • whatsapp
  • whatsapp
featured-img featured-img
ਵਜੀਦਕੇ ਖ਼ੁਰਦ ’ਚ ਨਹਿਰੀ ਮਹਿਕਮੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਮਹਿਲ ਕਲਾਂ/ਸਾਦਿਕ, 15 ਜੁਲਾਈ

ਪਿੰਡ ਵਜੀਦਕੇ ਕ7ਲਾਂ ਅਤੇ ਵਜੀਦਕੇ ਖ਼ੁਰਦ ’ਚੋਂ ਲੰਘਦੇ ਕੁਰੜ ਰਜਬਾਹੇ ਵਿੱਚ ਅੱਜ 40 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਕਰੀਬ 100 ਏਕੜ ਤੋਂ ਵੱਧ ਫ਼ਸਲ ਪਾਣੀ ’ਚ ਡੁੱਬ ਗਈ। ਪ੍ਰਸ਼ਾਸਨ ਦੀ ਲਾਪਰਵਾਹੀ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਨਹਿਰੀ ਮਹਿਕਮੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।

Advertisement

ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਇਹ ਰਜਬਾਹਾ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਹੈ। ਹਰ ਸਾਲ ਇਸ ਵਿੱਚ ਪਾੜ ਪੈ ਜਾਂਦੇ ਹਨ, ਜਿਸ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਸਰਕਾਰ ਅਤੇ ਵਿਭਾਗ ਨੂੰ ਕਈ ਵਾਰੀ ਸੂਚਿਤ ਕਰਨ ਦੇ ਬਾਵਜੂਦ ਵੀ ਰਜਬਾਹੇ ਦੀ ਮੁਰੰਮਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਣੀ ਕਾਰਨ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਇਸਦੀ ਭਰਪਾਈ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਉਧਰ ਘਟਨਾ ਉਪਰੰਤ ਮਾਲ ਵਿਭਾਗ ਕਾਨੂੰਨਗੋ ਨਵਦੀਪ ਸਿੰਘ ਅਤੇ ਪਟਵਾਰੀ ਧਰਮਿੰਦਰ ਸਿੰਘ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਇਸਦੀ ਰਿਪੋਰਟ ਤਿਆਰ ਕਰਕੇ ਜਲਦ ਐਮਡੀਐਮ ਮਹਿਲ ਕਲਾਂ ਭੇਜਣ ਦੀ ਗੱਲ ਆਖੀ ਗਈ। ਨਹਿਰੀ ਵਿਭਾਗ ਦੇ ਐੱਸਡੀਓ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਾੜ ਨੂੰ ਪੂਰਨ ਦਾ ਮਿੱਟੀ ਨਾਲ ਭਰ ਕੇ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਕੱਲ੍ਹ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਜਵਾਹੇ ਦੀ ਮੁੜ ਨਵੀਨੀਕਰਨ ਲਈ ਪ੍ਰੋਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਅਗਲੇ ਸੀਜ਼ਨ ਤੱਕ ਕੰਕਰੀਟ ਰਜਵਾਹਾ ਤਿਆਰ ਕਰਨ ਦਾ ਕੰਮ ਸ਼ੁਰੂ ਹੋਵੇਗਾ। ਇਸੇ ਦੌਰਾਨ ਸਾਦਿਕ ਨੇੜੇ ਗੋਲੇਵਾਲਾ ਮਾਈਨਰ-2 ਆਰ ਦਾ ਪਾਣੀ ਓਵਰ ਫਲੋਅ ਹੋਣ ਕਾਰਨ ਇਹ ਟੁੱਟ ਗਈ ਅਤੇ ਪਾਣੀ ਝੋਨੇ ਦੇ ਖੇਤਾਂ ਵਿੱਚ ਜਾ ਵੜਿਆ। ਜਾਣਕਾਰੀ ਅਨੁਸਾਰ ਸਾਦਿਕ-ਗੁਰੂਹਰਸਹਾਏ ਰੋਡ ‘ਤੇ ਗੋਲੇਵਾਲਾ ਮਾਈਨਰ-2 ਆਰ ਵਿੱਚ ਬਾਰਿਸ਼ ਕਾਰਨ ਪਾਣੀ ਓਵਰ ਫਲੋਅ ਹੋ ਗਿਆ ਅਤੇ ਕੱਸੀ ਕਾਰਨ ਕਾਰਨ ਕਰੀਬ 40 ਫੁੱਟ ਪਾੜ ਪੈ ਗਿਆ, ਜਿਸ ਕਾਰਨ ਪਾਣੀ ਤੇਜੀ ਨਾਲ ਨਾਲ ਲੱਗਦੇ ਝੋਨੇ ਦੇ ਖੇਤਾਂ ਵਿੱਚ ਦਾਖਲ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਇਹ ਮਾਈਨਰ ਪਿਛਲੇ ਪੰਦਰਾਂ ਦਿਨਾਂ ਵਿੱਚ ਦੋ ਵਾਰ ਟੁੱਟ ਚੁੱਕਾ ਹੈ ਪਰੰਤੂ ਇਸ ਨੂੰ ਪੂਰਨ ਦਾ ਵਿਭਾਗ ਵੱਲੋਂ ਅਜੇ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਪੀੜਤ ਕਿਸਾਨ ਪ੍ਰਤਾਪ ਸਿੰਘ ਦੱਸਿਆ ਕਿ ਮਾਈਨਰ ਟੁੱਟਣ ਨਾਲ ਉਸ ਦੀ ਠੇਕੇ ’ਤੇ ਲਈ 12 ਕਿੱਲੇ ਝੋਨੇ ਦੀ ਫਸਲ ਵਿੱਚ ਪਾਣੀ ਭਰ ਗਿਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਮਾਈਨਰ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਜਿਹੜੇ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਉਹਨਾਂ ਬਾਰਿਸ਼ ਦੇ ਮੌਸਮ ਨੂੰ ਦੇਖਦਿਆਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

Advertisement
×