ਡੀਐੱਮ ਸਕੂਲ ਦਾ ਸਾਇੰਸ ਗਰੁੱਪ ’ਚ ਜ਼ਿਲ੍ਹੇ ’ਚੋਂ ਪਹਿਲਾ ਸਥਾਨ
ਖੇਤਰੀ ਪ੍ਰਤੀਨਿਧ
ਰਾਮਪੁਰਾ ਫੂਲ, 14 ਮਈ
ਸੀਬੀਐੱਸਈ ਬੋਰਡ ਨਵੀਂ ਦਿੱਲੀ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਡੀਐੱਮ ਗਰੁੱਪ ਕਰਾੜ ਵਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਮੁਤਾਬਿਕ ਵਿਦਿਆਰਥੀ ਕੇਸ਼ਵ ਮਿੱਤਲ ਨੇ ਸਾਇੰਸ ਗਰੁੱਪ ਵਿਚੋਂ 98 ਪ੍ਰਤੀਸ਼ਤ ਅੰਕ ਹਾਸਲ ਕਰ ਕੇ ਬਠਿੰਡੇ ਜ਼ਿਲ੍ਹੇ ’ਚੋਂ ਅੱਵਲ ਰਿਹਾ, ਜਸਪਾਲ ਸਿੰਘ ਅਤੇ ਗੁਰਕੀਰਤ ਸਿੰਘ ਨੇ ਸਾਇੰਸ ਗਰੁੱਪ ਵਿਚੋਂ 95 ਪ੍ਰਤੀਸ਼ਤ ਅੰਕ, ਪਰਮਵੀਰ ਸਿੰਘ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਫਾਈਨ ਆਰਟਸ ਦੇ ਵਿਦਿਆਰਥੀਆਂ ਸਬਜੋਤ ਸਿੰਘ, ਮਨਜੋਤ ਕੌਰ, ਰਮਨਦੀਪ ਕੌਰ ਅਤੇ ਸਮਰੀਤ ਕੌਰ ਨੇ 100 ਪ੍ਰਤੀਸ਼ਤ ਅਤੇ ਸੰਗੀਤ ਵਿਸ਼ੇ ਵਿਚੋਂ ਪ੍ਰਭਵੀਰ ਸਿੰਘ ਢਿੱਲੋਂ ਨੇ 96 ਪ੍ਰਤੀਸ਼ਤ ਅੰਕ ਹਾਸਿਲ ਕੀਤੇ ਅਤੇ ਇਸ ਦੇ ਨਾਲ ਹੀ ਦਸਵੀਂ ਕਲਾਸ ਦੇ ਵਿਦਿਆਰਥੀਆਂ ਵਿਚੋਂ ਤਨਵੀਰ ਕੌਰ ਨੇ 95 ਪ੍ਰਤੀਸ਼ਤ, ਦੀਪਇੰਦਰ ਕੌਰ ਨੇ 92 ਪ੍ਰਤੀਸ਼ਤ ਅਤੇ ਗੁਰਮਨਪ੍ਰੀਤ ਕੌਰ ਨੇ 91 ਪ੍ਰਤੀਸ਼ਤ ਅੰਕ ਹਾਸਿਲ ਕੀਤੇ। ਸੰਸਥਾ ਦੇ ਚੇਅਰਮੈਨ ਅਵਤਾਰ ਸਿੰਘ ਢਿੱਲੋਂ ਨੇ ਸ਼ਾਨਦਾਰ ਨਤੀਜਿਆਂ ਲਈ ਸਾਰਿਆਂ ਨੂੰ ਵਧਾਈ ਦਿੱਤੀ।