ਪੱਤਰ ਪ੍ਰੇਰਕਸ਼ਹਿਣਾ, 16 ਜੂਨਡੀਸੀ ਟੀ. ਬੈਨਿਥ ਵੱਲੋਂ ਕਸਬਾ ਸ਼ਹਿਣਾ ਵਿੱਚ ਬਣ ਰਹੀ ਲਾਇਬ੍ਰੇਰੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਹ ਜਲਦੀ ਹੀ ਲੋਕ ਅਰਪਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਸਬਾ ਸ਼ਹਿਣਾ ’ਚ ਬੀਬੜੀਆਂ ਮਾਈਆਂ ਮੰਦਰ ਰੋਡ ’ਤੇ ਬਣੀ ਇਸ ਲਾਇਬ੍ਰੇਰੀ ਉੱਤੇ 35 ਲੱਖ ਰੁਪਏ ਖਰਚ ਆਏ ਹਨ। ਲਾਇਬ੍ਰੇਰੀ ’ਚ ਰੱਖੇ ਜਾਣ ਵਾਲੇ ਫਰਨੀਚਰ ਦੀ ਖਰੀਦ ਕਰ ਲਈ ਗਈ ਹੈ। ਕਸਬੇ ਸ਼ਹਿਣਾ ਦੇ ਸਰਪੰਚ ਨਾਜ਼ਮ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਏ.ਡੀ.ਸੀ. ਸਤਵੰਤ ਸਿੰਘ, ਬੀਡੀਪੀਓ ਸ਼ਹਿਣਾ ਜਗਰਾਜ ਸਿੰਘ ਅਤੇ ਕਸਬਾ ਸ਼ਹਿਣਾ ਦੀ ਪੰਚਾਇਤ ਹਾਜ਼ਰ ਸੀ।