DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਈਬਰ ਠੱਗੀ ਮਾਰਨ ਵਾਲਾ ਨਾਲੰਦਾ ਤੋਂ ਗ੍ਰਿਫ਼ਤਾਰ

ਬਾਕੀਆਂ ਦੀ ਭਾਲ ਜਾਰੀ ਪ੍ਰਭੂ ਦਿਆਲ ਸਿਰਸਾ, 12 ਜੁਲਾਈ ਪੁਲੀਸ ਦੇ ਸਾਈਬਰ ਸੈੱਲ ਦੀ ਟੀਮ ਨੇ ਇਕ ਵਿਅਕਤੀ ਨਾਲ ਪੌਣੇ ਛੇ ਲੱਖ ਤੋਂ ਵੱਧ ਠੱਗੀ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜਮ ਦੀ ਪਛਾਣ ਨਯਨ ਕੁਮਾਰ...
  • fb
  • twitter
  • whatsapp
  • whatsapp
Advertisement

ਬਾਕੀਆਂ ਦੀ ਭਾਲ ਜਾਰੀ

ਪ੍ਰਭੂ ਦਿਆਲ

Advertisement

ਸਿਰਸਾ, 12 ਜੁਲਾਈ

ਪੁਲੀਸ ਦੇ ਸਾਈਬਰ ਸੈੱਲ ਦੀ ਟੀਮ ਨੇ ਇਕ ਵਿਅਕਤੀ ਨਾਲ ਪੌਣੇ ਛੇ ਲੱਖ ਤੋਂ ਵੱਧ ਠੱਗੀ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜਮ ਦੀ ਪਛਾਣ ਨਯਨ ਕੁਮਾਰ ਵਾਸੀ ਨਾਲੰਦਾ, ਬਿਹਾਰ ਵਜੋਂ ਕੀਤੀ ਗਈ ਹੈ। ਸਾਈਬਰ ਥਾਣਾ ਦੇ ਇੰਚਾਰਜ ਸਬ ਇੰਸਪੈਕਟਰ ਸੁਭਾਸ਼ ਚੰਦਰ ਨੇ ਦੱਸਿਆ ਕਿ ਜਾਅਲੀ ਈਮੇਲਾਂ ਅਤੇ ਬੈਂਕ ਖਾਤਿਆਂ ਰਾਹੀਂ ਇਲੈਕਟ੍ਰਿਰਕ ਵਾਹਨ ਦੀ ਡੀਲਰਸ਼ਿਪ ਦੇ ਨਾਂ ’ਤੇ ਸਿਰਸਾ ਵਾਸੀ ਗੋਪਾਲ ਨਾਲ 5.81 ਲੱਖ ਦੀ ਠੱਗੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਗੋਪਾਲ ਨੇ ਇਲੈਕਟ੍ਰਿਕ ਵਾਹਨ ਦੀ ਡੀਲਰਸ਼ਿਪ ਲੈਣ ਲਈ ਆਈ ਇਕ ਮੇਲ ਰਾਹੀਂ ਅਪਲਾਈ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਇਲੈਕਟ੍ਰਿਕ ਵਾਹਨ ਲਈ ਗੋਪਾਲ ਨੂੰ ਮਿਲੀ ਈਮੇਲ ’ਤੇ ਜਦੋਂ ਡਿਲਰਸ਼ਿਪ ਲਈ ਅਪਲਾਈ ਕੀਤਾ ਤਾਂ ਉਸ ਦੇ ਖਾਤੇ ’ਚੋਂ 5 ਲੱਖ 81 ਹਜ਼ਾਰ 100 ਰੁਪਏ ਦੀ ਰਾਸ਼ੀ ਗਾਇਬ ਹੋ ਗਈ। ਗੋਪਾਲ ਵੱਲੋਂ ਇਸ ਦੀ ਸ਼ਿਕਾਇਤ ਥਾਣੇ ’ਚ ਦਰਜ ਕਰਵਾਈ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਖਾਤੇ ਫਰਜ਼ੀ ਮਿਲੇ। ਪੁਲੀਸ ਨੇ ਜਾਂਚ ਉਪਰੰਤ ਨਯਨ ਕੁਮਾਰ ਨੂੰ ਨਾਲੰਦਾ, ਬਿਹਾਰ ਤੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਦਾ ਪੰਜ ਦਿਨਾਂ ਪੁਲੀਸ ਰਿਮਾਂਡ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੈਸਿਆਂ ਦੀ ਰਿਕਵਰੀ ਅਤੇ ਇਸ ਮਾਮਲੇ ’ਚ ਵਰਤੇ ਗਏ ਇਲੈਕਟਰੋਨਿਕ ਯਤਰਾਂ ਤੇ ਇਸ ’ਚ ਸ਼ਾਮਲ ਹੋਰ ਮੁਲਜ਼ਮਾਂ ਦਾ ਪਤਾ ਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Advertisement
×