DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨਸਾ ’ਚ ਕਾਲਜਾਂ ਦੀ ਘਾਟ ਕਾਰਨ ਬੱਚੇ ਪੜ੍ਹਾਈ ਅਧੂਰੀ ਛੱਡਣ ਲਈ ਮਜਬੂਰ

ਲੋਕਾਂ ਵੱਲੋਂ ਸਰਕਾਰ ਨੂੰ ਹੋਰ ਕਾਲਜ ਖੋਲ੍ਹਣ ਦੀ ਮੰਗ; ਜ਼ਿਲ੍ਹੇ ਦੇ ਸਰਕਾਰੀ ਕਾਲਜ ’ਚ ਪ੍ਰਿੰਸੀਪਲ ਦੀ ਅਸਾਮੀ ਖਾਲੀ
  • fb
  • twitter
  • whatsapp
  • whatsapp
featured-img featured-img
ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਸਰਕਾਰੀ ਦੀ ਬਾਹਰੀ ਝਲਕ।
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 15 ਜੂਨ

Advertisement

ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਖੇਤਰ ਵਿੱਚ ਦੇਸ਼ ’ਚੋਂ ਪਹਿਲੇ ਸਥਾਨ ’ਤੇ ਆਉਣ ਦੇ ਦਾਅਵੇ ਕਰ ਰਹੀ ਹੈ ਪਰ ਮਾਨਸਾ ਖੇਤਰ ਦੇ ਬਾਰ੍ਹਵੀਂ ਜਮਾਤ ਦੇ ਪਾਸ ਹੋਣ ਵਾਲੇ ਲਗਪਗ 12 ਹਜ਼ਾਰ ਵਿਦਿਆਰਥੀਆਂ ਨੂੰ ਆਪਣੀ ਕਾਲਜ ਸਿੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ, ਕਿਉਂਕਿ ਜ਼ਿਲ੍ਹੇ ਦੇ ਇੱਕ ਦਰਜਨ ਵੱਡੇ ਪਿੰਡਾਂ ਅਤੇ ਕਸਬਿਆਂ ਵਿੱਚ ਅੱਜ ਆਜ਼ਾਦੀ ਦੇ 77 ਸਾਲ ਬਾਅਦ ਵੀ ਕੋਈ ਕਾਲਜ ਨਹੀਂ ਖੋਲ੍ਹਿਆ ਜਾ ਸਕਿਆ। ਜ਼ਿਲ੍ਹੇ ਵਿੱਚ ਇਸ ਸਮੇਂ ਸਿਰਫ਼ ਇੱਕ ਸਰਕਾਰੀ ਕਾਲਜ, ਪੰਜ ਯੂਨੀਵਰਸਿਟੀ ਕਾਲਜ, ਦੋ ਸ਼੍ਰੋਮਣੀ ਕਮੇਟੀ ਦੇ ਕਾਲਜ ਅਤੇ ਚਾਰ ਪ੍ਰਾਈਵੇਟ ਕਾਲਜ ਮੌਜੂਦ ਹਨ। ਇਨ੍ਹਾਂ ਬੀਏ ਭਾਗ ਪਹਿਲਾ ਦੀਆਂ ਜਮਾਤਾਂ ਵਿੱਚ ਲਗਪਗ 4000 ਵਿਦਿਆਰਥੀਆਂ ਦੇ ਦਾਖ਼ਲੇ ਕਰਨ ਦੀ ਸਮਰੱਥਾ ਹੈ ਜਦਕਿ ਬਾਕੀ 8000 ਬਾਰ੍ਹਵੀਂ ਪਾਸ ਹੋਏ ਵਿਦਿਆਰਥੀਆਂ ਲਈ ਜ਼ਿਲ੍ਹੇ ਵਿੱਚ ਕਾਲਜ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਕਾਲਜਾਂ ਦੀ ਘਾਟ ਕਾਰਨ ਸਿਰਫ਼ 30 ਪ੍ਰਤੀਸ਼ਤ ਬੱਚੇ ਹੀ ਬੀਏ ਭਾਗ ਪਹਿਲਾ ਵਿੱਚ ਦਾਖ਼ਲਾ ਲੈਂਦੇ ਹਨ ਜਦਕਿ ਬਾਕੀ 70 ਫੀਸਦੀ ਬੱਚੇ ਆਪਣੀ ਪੜ੍ਹਾਈ ਅਧੂਰੀ ਛੱਡਣ ਲਈ ਮਜਬੂਰ ਹਨ।

ਦਿਲਚਸਪ ਗੱਲ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ ਬਣੇ ਜ਼ਿਲ੍ਹੇ ਦੇ ਇੱਕੋ-ਇੱਕ ਸਰਕਾਰੀ ਕਾਲਜ ਵਿੱਚ ਰੈਗੂਲਰ ਪ੍ਰਿੰਸੀਪਲ ਦੀ ਅਸਾਮੀ ਪਿਛਲੇ ਲੰਬੇ ਸਮੇਂ ਤੋਂ ਖਾਲੀ ਹੈ।

ਜ਼ਿਲ੍ਹੇ ਵਿੱਚ ਸਿਰਫ਼ ਇਕ ਹੀ ਸਰਕਾਰੀ ਕਾਲਜ ਹੈ ਜਦਕਿ ਦੂਜੇ ਪਾਸੇ ਇੱਕ ਦਰਜਨ ਵੱਡੇ ਪਿੰਡ ਅਤੇ ਕਸਬੇ  ਸਰਕਾਰੀ ਕਾਲਜ ਖੋਲ੍ਹਣ ਦੀ ਦੁਹਾਈ ਦਿੰਦੇ ਆ ਰਹੇ ਹਨ, ਪਰ ਅਜੇ ਤੱਕ ਮੌਕੇ ਦੀ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ।

ਉਚੇਰੀ ਸਿੱਖਿਆ ਵਿਭਾਗ ਮੁਤਾਬਕ ਮਾਨਸਾ ਜ਼ਿਲ੍ਹੇ ਵਿਚ ਇਕੋ-ਇੱਕ ਸਰਕਾਰੀ ਕਾਲਜ ਨਹਿਰੂ ਮੈਮੋਰੀਅਲ ਮਾਨਸਾ ਹੈ ਜਦਕਿ ਮਾਨਸਾ ਵਿੱਚ ਮਾਤਾ ਸੁੰਦਰੀ ਗਰਲਜ਼ ਕਾਲਜ, ਬਲਰਾਜ ਸਿੰਘ ਭੂੰਦੜ ਯਾਦਗਾਰੀ ਕਾਲਜ ਸਰਦੂਲਗੜ੍ਹ, ਯੂਨੀਵਰਸਿਟੀ ਕੈਂਪਸ ਰੱਲਾ, ਝੁਨੀਰ, ਬਹਾਦਰਪੁਰ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਕਾਲਜ ਹਨ। ਇਸੇ ਤਰ੍ਹਾਂ ਫਫੜੇ ਭਾਈਕੇ ਅਤੇ ਬੁਢਲਾਡਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਹਨ, ਜਦੋਕਿ ਭੀਖੀ ਵਿਚ ਨੈਸ਼ਨਲ ਕਾਲਜ, ਰੱਲਾ ਵਿਚ ਮਾਈ ਭਾਗੋ ਗਰਲਜ਼ ਕਾਲਜ, ਮਾਨਸਾ ਵਿਖੇ ਐੱਸਡੀ ਗਰਲਜ਼ ਕਾਲਜ ਅਤੇ ਇਕ ਕਾਲਜ ਰੱਲੀ ਵਿੱਚ ਪ੍ਰਾਈਵੇਟ ਕਾਲਜ ਹੈ।

Advertisement
×