ਭਾਈ ਰੂਪਾ ਦੀਆਂ ਖਿਡਾਰਨਾਂ ਨੇ ਸੋਨੇ ਤਗ਼ਮੇ ਜਿੱਤੇ
ਭਾਈ ਰੂਪਾ (ਨਿੱਜੀ ਪੱਤਰ ਪ੍ਰੇਰਕ): ਪਠਾਨਕੋਟ ’ਚ ਹੋਏ ਸਬ ਜੂਨੀਅਰ ਅਤੇ ਜੂਨੀਅਰ ਲੜਕੀਆਂ ਦੇ ਸੂਬਾ ਪੱਧਰੀ ਬਾਕਸਿੰਗ ਟੂਰਨਾਮੈਂਟ ਵਿਚ ਬਾਬਾ ਭਾਈ ਰੂਪ ਚੰਦ ਵੈਲਫੇਅਰ ਬਾਕਸਿੰਗ ਕਲੱਬ ਭਾਈ ਰੂਪਾ ਦੀਆਂ ਖਿਡਾਰਨਾਂ ਨੇ ਇੱਕ ਸੋਨੇ ਅਤੇ ਚਾਂਦੀ ਦੇ ਦੋ ਤਗ਼ਮੇ ਪ੍ਰਾਪਤ ਕੀਤੇ...
Advertisement
ਭਾਈ ਰੂਪਾ (ਨਿੱਜੀ ਪੱਤਰ ਪ੍ਰੇਰਕ): ਪਠਾਨਕੋਟ ’ਚ ਹੋਏ ਸਬ ਜੂਨੀਅਰ ਅਤੇ ਜੂਨੀਅਰ ਲੜਕੀਆਂ ਦੇ ਸੂਬਾ ਪੱਧਰੀ ਬਾਕਸਿੰਗ ਟੂਰਨਾਮੈਂਟ ਵਿਚ ਬਾਬਾ ਭਾਈ ਰੂਪ ਚੰਦ ਵੈਲਫੇਅਰ ਬਾਕਸਿੰਗ ਕਲੱਬ ਭਾਈ ਰੂਪਾ ਦੀਆਂ ਖਿਡਾਰਨਾਂ ਨੇ ਇੱਕ ਸੋਨੇ ਅਤੇ ਚਾਂਦੀ ਦੇ ਦੋ ਤਗ਼ਮੇ ਪ੍ਰਾਪਤ ਕੀਤੇ ਹਨ। ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਜੂਨੀਅਰ ਵਰਗ ਵਿੱਚ ਹਰਨੂਰਪ੍ਰੀਤ ਕੌਰ ਨੇ ਪਹਿਲਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਬ ਜੂਨੀਅਰ ਵਰਗ ਵਿੱਚ ਇਮਾਨਤ ਕੌਰ, ਰਮਨਦੀਪ ਕੌਰ ਨੇ ਦੂਜਾ ਤੇ ਖੁਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Advertisement
Advertisement
×