ਬਹੁਮੰਤਵੀ ਸਹਿਕਾਰੀ ਸਭਾ ਭੋਤਨਾ ਦੇ 11 ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਸਭਾ ਦੇ ਸਕੱਤਰ ਦਲਬਾਰ ਸਿੰਘ ਭੋਤਨਾ ਅਤੇ ਸੁਖਵੀਰ ਸਿੰਘ ਗੋਸਾ ਨੇ ਦੱਸਿਆ ਕਿ ਸਭਾ ਦੇ ਏਜੰਡੇ ਅਨੁਸਾਰ ਅਤੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਦੇ ਆਦੇਸ਼ਾਂ ’ਤੇ ਇੰਸਪੈਕਟਰ ਗੁਰਮੁੱਖ ਸਿੰਘ, ਇੰਸਪੈਕਟਰ ਹਰਸ਼ ਬਾਂਸਲ, ਸੈਕਟਰੀ ਅਵਤਾਰ ਸਿੰਘ ਅਤੇ ਸੈਕਟਰੀ ਹਰਭਗਵਾਨ ਸਿੰਘ ਦੀ ਨਿਗਰਾਨੀ ਅਤੇ ਦੇਖ-ਰੇਖ ’ਚ ਇਹ ਮੈਂਬਰ ਚੁਣੇ ਗਏ ਅਤੇ ਬਾਅਦ ’ਚ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ। ਚੁਣੇ ਗਏ ਮੈਂਬਰ ’ਚ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਬੰਟੀ ਸਿੰਘ, ਜਸਪ੍ਰੀਤ ਸਿੰਘ, ਪਾਲ ਸਿੰਘ, ਬਸੰਤ ਸਿੰਘ, ਗੁਰਚਰਨ ਸਿੰਘ, ਬਿੱਕਰ ਸਿੰਘ, ਕੁਲਵੰਤ ਸਿੰਘ, ਬਿੰਦਰ ਕੌਰ ਅਤੇ ਰਣਜੀਤ ਕੌਰ ਹਨ। ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਸਭਾ ਦੀ ਮੀਟਿੰਗ ਕੀਤੀ ਅਤੇ ਜਿਸ ਵਿੱਚ ਅਮਰਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਜਸਪ੍ਰੀਤ ਸਿੰਘ ਅਤੇ ਬਿੱਕਰ ਸਿੰਘ ਮੀਤ ਪ੍ਰਧਾਨ ਚੁਣੇ ਗਏ। ਨਵ-ਨਿਯੁਕਤ ਪ੍ਰਧਾਨ ਨੇ ਆਖਿਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਇਨਮਾਨਦਾਰੀ ਨਿਭਾਉਣਗੇ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕੀਪਾ, ਸੇਵਾ ਮੁਕਤ ਬੀਡੀਪੀਓ ਭਜਨ ਸਿੰਘ, ਅਮਨ ਦੀਪ ਸਿੰਘ, ਸੁਖਪਾਲ ਸਿੰਘ ਪੰਚ, ਸਤਨਾਮ ਸਿੰਘ, ਨਿਰਮਲ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।
+
Advertisement
Advertisement
Advertisement
×