ਤੀਰਅੰਦਾਜ਼ੀ ’ਚ ਅਮਾਨਤ ਦਾ ਸੋਨ ਤਗ਼ਮਾ
ਗਿੱਦੜਬਾਹਾ: ਜੇਐੱਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੀ ਵਿਦਿਆਰਥਣ ਅਮਾਨਤ ਨੇ 19 ਤੋਂ 25 ਜੂਨ ਤੱਕ ਹਰਿਦੁਆਰ ਵਿੱਚ ਕਰਵਾਏ ਗਈ ਓਪਨ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ 2025 ਵਿੱਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਪ੍ਰਿੰਸੀਪਲ...
Advertisement
ਗਿੱਦੜਬਾਹਾ: ਜੇਐੱਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੀ ਵਿਦਿਆਰਥਣ ਅਮਾਨਤ ਨੇ 19 ਤੋਂ 25 ਜੂਨ ਤੱਕ ਹਰਿਦੁਆਰ ਵਿੱਚ ਕਰਵਾਏ ਗਈ ਓਪਨ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ 2025 ਵਿੱਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਅਮਾਨਤ ਨੇ ਅੰਡਰ-10 ਰਿਕਰਵ ਕੈਟਾਗਰੀ ਵਿੱਚ ਪੂਰੇ ਭਾਰਤ ਵਿੱਚੋਂ ਆਏ ਹੋਏ 25 ਖਿਡਾਰੀਆਂ ਨੂੰ ਪਛਾੜਦਿਆਂ ਸਟੀਕ ਨਿਸ਼ਾਨੇ ਲਗਾਉਂਦੇ ਹੋਏ 360 ’ਚੋਂ 343 ਅੰਕ ਪ੍ਰਾਪਤ ਕਰਦੇ ਹੋਏ ਸੋਨ ਤਗ਼ਮਾ ਜਿੱਤਿਆ। ਅੱਜ ਅਮਾਨਤ ਦੇ ਸਕੂਲ ਪਹੁੰਚਣ ’ਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਅਤੇ ਸਟਾਫ ਵੱਲੋਂ ਅਮਾਨਤ ਨੂੰ ਸਨਮਾਨਿਤ ਵੀ ਕੀਤਾ ਗਿਆ। ਪੱਤਰ ਪ੍ਰੇਰਕ
Advertisement
Advertisement
×