ਨੌਜਵਾਨ ਸੜਕ ਹਾਦਸੇ ’ਚ ਹਲਾਕ
ਪੱਤਰ ਪ੍ਰੇਰਕ ਤਰਨ ਤਾਰਨ, 5 ਜੁਲਾਈ ਇੱਥੇ ਝਬਾਲ-ਭਿੱਖੀਵਿੰਡ ਸੜਕ ’ਤੇ ਪੰਜਵੜ੍ਹ ਪਿੰਡ ਨੇੜੇ ਸੜਕ ਹਾਦਸੇ ਵਿੱਚ ਇਕ ਜਣੇ ਦੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਰੋਹਿਤ (22) ਪੁੱਤਰ ਚੰਦ ਦੀਪ ਸਿੰਘ ਵਾਸੀ ਮੀਆਂਪੁਰ ਦੇ ਤੌਰ ’ਤੇ ਹੋਈ ਹੈ| ਥਾਣਾ ਝਬਾਲ...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 5 ਜੁਲਾਈ
Advertisement
ਇੱਥੇ ਝਬਾਲ-ਭਿੱਖੀਵਿੰਡ ਸੜਕ ’ਤੇ ਪੰਜਵੜ੍ਹ ਪਿੰਡ ਨੇੜੇ ਸੜਕ ਹਾਦਸੇ ਵਿੱਚ ਇਕ ਜਣੇ ਦੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਰੋਹਿਤ (22) ਪੁੱਤਰ ਚੰਦ ਦੀਪ ਸਿੰਘ ਵਾਸੀ ਮੀਆਂਪੁਰ ਦੇ ਤੌਰ ’ਤੇ ਹੋਈ ਹੈ| ਥਾਣਾ ਝਬਾਲ ਦੀ ਪੁਲੀਸ ਨੇ ਦੱਸਿਆ ਕਿ ਮ੍ਰਿਤਕ ਰੋਹਿਤ ਆਪਣੇ ਨਾਨਕੇ ਪਿੰਡ ਮੂਸੇ ਤੋਂ ਮੋਟਰਸਾਈਕਲ ’ਤੇ ਆ ਰਿਹਾ ਸੀ। ਪੰਜਵੜ੍ਹ ਨੇੜੇ ਉਸ ਨੂੰ ਸਾਹਮਣੇ ਤੋਂ ਆਉਂਦੇ ਤੇਜ਼ ਰਫ਼ਤਾਰ ਛੋਟਾ ਹਾਥੀ ਨੇ ਟੱਕਰ ਮਾਰ ਦਿੱਤੀ| ਰੋਹਿਤ ਨੂੰ ਗੰਭੀਰ ਹਾਲਤ ਵਿੱਚ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਰੋਹਿਤ ਡੇਢ ਸਾਲ ਦੇ ਬੱਚੇ ਦਾ ਪਤਾ ਸੀ| ਇਸ ਸਬੰਧੀ ਥਾਣਾ ਝਬਾਲ ਤੋਂ ਏਐੱਸਆਈ ਸਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਗੱਡੀ ਦੇ ਚਾਲਕ ਖਿਲਾਫ਼ ਇਕ ਕੇਸ ਦਰਜ ਕੀਤਾ ਹੈ| ਪੁਲੀਸ ਨੇ ਵਾਹਨ ਵੀ ਜ਼ਬਤ ਕੀਤਾ ਹੈ ਜਦੋਂਕਿ ਉਸ ਦਾ ਚਾਲਕ ਹਾਲੇ ਫ਼ਰਾਰ ਹੈ।
Advertisement
×