DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ਾਲਸਾ ਕਾਲਜ ’ਚ ਡਰੋਨ ਤਕਨਾਲੋਜੀ ’ਤੇ ਵਰਕਸ਼ਾਪ

ਪੱਤਰ ਪ੍ਰੇਰਕ ਅੰਮ੍ਰਿਤਸਰ, 17 ਜੂਨ ਖਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿੱਚ ਵਿਦਿਆਰਥੀਆਂ ’ਚ ਵਿਹਾਰਕ ਸਿੱਖਿਆ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਰੋਨ ਤਕਨਾਲੋਜੀ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਅੰਮ੍ਰਿਤਸਰ, 17 ਜੂਨ

Advertisement

ਖਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿੱਚ ਵਿਦਿਆਰਥੀਆਂ ’ਚ ਵਿਹਾਰਕ ਸਿੱਖਿਆ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਰੋਨ ਤਕਨਾਲੋਜੀ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਅਨੁਸਾਰ ਵਰਕਸ਼ਾਪ ਦਾ ਆਗਾਜ਼ ਅਵੀਆਕੁਲ ਪ੍ਰਾਈਵੇਟ ਲਿਮਟਿਡ, ਨਵੀਂ ਦਿੱਲੀ ਤੋਂ ਮੈਨੇਜਿੰਗ ਡਾਇਰੈਕਟਰ, ਹਵਾਬਾਜ਼ੀ ਮਾਹਿਰ ਅਤੇ ਅੰਤਰਰਾਸ਼ਟਰੀ ਬੁਲਾਰੇ ਇੰਜਨੀਅਰ ਵੈਭਵ ਵਰੁਣ ਵੱਲੋਂ ਡਰੋਨ ਡਿਜ਼ਾਈਨ, ਐਰੋਡਾਇਨਾਮਿਕਸ, ਕੰਪੋਨੈਂਟਸ ਅਤੇ ਸੈਂਸਰਾਂ ਦੀ ਜਾਣ-ਪਛਾਣ ਨਾਲ ਹੋਈ।

ਸੈਸ਼ਨਾਂ ਦੀ ਅਗਵਾਈ ਵਰੁਣ ਨੇ ਕੀਤੀ। ਇਸ ’ਚ ਈ.ਸੀ.ਈ., ਸੀ.ਐੱਸ.ਈ., ਏ.ਆਈ.ਐੱਮ.ਐੱਲ. ਅਤੇ ਬੀ.ਸੀ.ਏ. ਵਿਭਾਗਾਂ ਦੇ 100 ਵਿਦਿਆਰਥੀ ਸ਼ਾਮਲ ਹੋਏ। ਪਹਿਲੇ ਦਿਨ ਸਿਧਾਂਤਕ ਗਿਆਨ ਸਬੰਧੀ ਜਾਣਕਾਰੀ ਦਿੱਤੀ ਗਈ। ਦੂਜੇ ਦਿਨ ਇਮਰਸਿਵ ਹੈਂਡ-ਆਨ ਸੈਸ਼ਨ ਹੋਏ, ਜਿਸ ’ਚ ਕਵਾਡਕਾਪਟਰ ਇਕੱਠੇ ਕਰਨਾ ਅਤੇ ਸਫ਼ਲ ਇਨਡੋਰ ਟੈਸਟ ਉਡਾਣਾਂ ਕਰਨਾ ਸ਼ਾਮਿਲ ਸੀ, ਸਬੰਧੀ ਚਾਨਣਾ ਪਾਇਆ। ਡਾ. ਮੰਜੂ ਬਾਲਾ ਨੇ ਕਿਹਾ ਕਿ ਡਰੋਨ ਤਕਨਾਲੋਜੀ ਖੇਤੀਬਾੜੀ ਤੋਂ ਰੱਖਿਆ ਤਕ ਉਦਯੋਗਾਂ ਨੂੰ ਮੁੜ ਪਰਿਭਾਸ਼ਿਤ ਕਰ ਰਹੀ ਹੈ ਅਤੇ ਸਾਡੇ ਵਿਦਿਆਰਥੀਆਂ ਨੂੰ ਭਵਿੱਖ ਲਈ ਅਨੁਕੂਲ ਹੋਣ ਅਤੇ ਅਗਵਾਈ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।

Advertisement
×