ਪੰਚਾਇਤ ਚੋਣਾਂ ਲਈ ਵੋਟਾਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ
ਪੱਤਰ ਪ੍ਰੇਰਕ
ਤਰਨ ਤਾਰਨ, 30 ਜੂਨ
ਰਾਜ ਚੋਣ ਕਮਿਸ਼ਨ ਵੱਲੋਂ ਬਲਾਕ ਤਰਨ ਤਾਰਨ ਦੀਆਂ ਗਰਾਮ ਪੰਚਾਇਤ ਕਾਜੀਕੋਟ, ਨਾਲਾਗੜ੍ਹ, ਕੱਕਾ ਕੰਡਿਆਲਾ, ਪੰਡੋਰੀ ਗੋਲਾ ਅਤੇ ਬਲਾਕ ਭਿੱਖੀਵਿੰਡ ਦੀ ਗਰਾਮ ਪੰਚਾਇਤ ਮਾੜੀ ਕੰਬੋਕੇ ਦੀਆਂ ਰਹਿੰਦੀਆਂ ਚੋਣਾਂ ਲਈ ਵੋਟਾਂ ਦੀ ਸੁਧਾਈ ਤੇ ਅਪਡੇਸ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਤਿਆਰੀ ਦੀ ਮਿਤੀ 30 ਜੂਨ ਤੋਂ 6 ਜੁਲਾਈ, ਡਰਾਫਟ ਵੋਟਰ ਰੋਲ ਦੀ ਪ੍ਰਕਾਸ਼ਨਾ 7 ਜੁਲਾਈ, ਦਾਅਵੇ ਤੇ ਇਤਰਾਜ ਦਰਜ ਕਰਵਾਉਣ ਦੀ ਮਿਤੀ 8 ਜੁਲਾਈ 2025 ਤੋਂ 16 ਜੁਲਾਈ 2025 ਤੱਕ, ਪ੍ਰਾਪਤ ਦਾਅਵੇ / ਇਤਰਾਜ਼ ਮਿਤੀ 21 ਜੁਲਾਈ 2025 ਤੱਕ ਨਿਪਟਾਏ ਜਾਣਗੇ ਅਤੇ ਵੋਟਰ ਰੋਲ ਦੀ ਅੰਤਿਮ ਪ੍ਰਕਾਸ਼ਨਾ ਦੀ ਮਿਤੀ 22 ਜੁਲਾਈ 2025 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਜ਼ਿਲ੍ਹਾ ਤਰਨ ਤਾਰਨ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ- ਉਪ ਮੰਡਲ ਮੈਜਿਸਟਰੇਟ ਤਰਨ ਤਾਰਨ, ਖਡੂਰ ਸਾਹਿਬ ਅਤੇ ਭਿੱਖੀਵਿੰਡ ਬਤੌਰ ਚੋਣਕਾਰ ਰਜਿਸ਼ਟਰੇਸ਼ਨ ਅਫਸਰ ਵਜੋਂ ਕੰਮ ਕਰਨਗੇ। ਇਹ ਸਾਰੀ ਸੂਚਨਾ ਜ਼ਿਲ੍ਹੇ ਦੀ ਵੈੱਬਸਾਈਟ https://tarntaran.nic.in ’ਤੇ ਉਪਲੱਬਧ ਹੈ।