ਗੁਦਾਮ ’ਚ ਚੋਰੀ ਕਰਨ ਵਾਲੇ ਤਿੰਨ ਗ੍ਰਿਫ਼ਤਾਰ
ਪੱਤਰ ਪ੍ਰੇਰਕ ਪਠਾਨਕੋਟ, 16 ਜੂਨ ਇੱਥੇ ਮੁਹੱਲਾ ਆਨੰਦਪੁਰ ਕੋਲ ਕਰਿਆਨੇ ਦੇ ਕਾਰੋਬਾਰੀ ਦੇ ਗੁਦਾਮ ਵਿੱਚ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰੀਸ਼ ਕੁਮਾਰ, ਰਾਘਵ ਉਰਫ ਰਘੂ ਵਾਸੀਆਨ ਆਨੰਦਪੁਰ...
Advertisement
ਪੱਤਰ ਪ੍ਰੇਰਕ
ਪਠਾਨਕੋਟ, 16 ਜੂਨ
Advertisement
ਇੱਥੇ ਮੁਹੱਲਾ ਆਨੰਦਪੁਰ ਕੋਲ ਕਰਿਆਨੇ ਦੇ ਕਾਰੋਬਾਰੀ ਦੇ ਗੁਦਾਮ ਵਿੱਚ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰੀਸ਼ ਕੁਮਾਰ, ਰਾਘਵ ਉਰਫ ਰਘੂ ਵਾਸੀਆਨ ਆਨੰਦਪੁਰ ਅਤੇ ਵਿਕਰਮ ਲਾਲ ਉਰਫ ਵਿੱਕੀ ਵਾਸੀ ਈਸਾ ਨਗਰ ਵੱਜੋਂ ਹੋਈ ਹੈ।
ਏਐਸਆਈ ਪਵਨ ਕੁਮਾਰ ਨੇ ਦੱਸਿਆ ਕਿ ਕਰਿਆਨੇ ਦੀ ਦੁਕਾਨ ਕਰਨ ਵਾਲੇ ਆਨੰਦਪੁਰ ਵਾਸੀ ਰਾਕੇਸ਼ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਰਾਤ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ। ਜਦ ਅਗਲੇ ਦਿਨ ਸਵੇਰੇ ਉਸ ਨੇ ਆਪਣੀ ਦੁਕਾਨ ਖੋਲ੍ਹੀ ਤਾਂ ਗੁਦਾਮ ਅੰਦਰੋਂ ਤੇਲ ਦੇ 5 ਟੀਨ, 6 ਪੇਟੀਆਂ ਸਰ੍ਹੋਂ ਦੇ ਤੇਲ ਦੀਆਂ ਗਾਇਬ ਸਨ। ਏਐਸਆਈ ਨੇ ਅੱਗੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਹੈ।
Advertisement
×