ਤਿੰਨ ਮੁਲਜ਼ਮ ਹੈਰੋਇਨ ਤੇ ਡਰੱਗ ਮਨੀ ਸਣੇ ਕਾਬੂ
ਪੱਤਰ ਪ੍ਰੇਰਕਧਾਰੀਵਾਲ, 8 ਜੁਲਾਈ
ਪੁਲੀਸ ਨੇ ਵੱਖ ਵੱਖ ਥਾਵਾਂ ’ਤੇ ਲਾਏ ਨਾਕਿਆਂ ਦੌਰਾਨ 30 ਗਰਾਮ ਹੈਰੋਇਨ, ਦੋ ਕੰਪਿਊਟਰ ਕੰਡੇ ਅਤੇ 3500 ਰੁਪਏ ਡਰੱਗ ਮਨੀ ਸਮੇਤ ਤਿੰਨ ਨਸ਼ਾ ਤਸਕਰਾਂ (ਪਤੀ-ਪਤਨੀ ਅਤੇ ਇੱਕ ਨੌਜਵਾਨ) ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਥਾਣਾ ਧਾਰੀਵਾਲ ਦੇ ਮੁਖੀ ਸਬ ਇੰਸਪੈਕਟਰ ਪਰਮਿੰਦਰ ਸਿਘ ਸਿੱਧੂ ਨੇ ਦੱਸਿਆ ਕਿ ਏ.ਐੱਸ.ਆਈ ਬਲਬੀਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਸ਼ਹਿਰ ਦੇ ਬਾਹਰਵਾਰ ਨੈਸ਼ਨਲ ਹਾਈਵੇਅ ਬਾਈਪਾਸ ਤਰੀਜਾ ਨਗਰ ਮੋੜ ’ਤੇ ਲਾਏ ਨਾਕੇ ਦੌਰਾਨ ਆ ਰਹੇ ਦੋ ਜਣਿਆਂ (ਵਿਅਕਤੀ ਤੇ ਮਹਿਲਾ) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਮਿਲੇ ਮੋਮੀ ਲਿਫਾਫੇ ਵਿੱਚੋਂ 20 ਗ੍ਰਾਮ ਹੈਰੋਇਨ, 3500 ਰੁਪਏ ਡਰੱਗ ਮਨੀ ਅਤੇ ਕੰਪਿਊਟਰ ਕੰਡਾ ਬਰਾਮਦ ਹੋਇਆ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ, ਗੁਰਮੀਤ ਕੌਰ ਵਾਸੀਆਂਨ ਰੰਧਾਵਾ ਕਲੋਨੀ ਵਜੋਂ ਹੋਈ, ਜੋ ਦੋਵੇਂ ਪਤੀ-ਪਤਨੀ ਹਨ। ਇਸੇ ਤਰ੍ਹਾਂ ਏ.ਐੱਸ.ਆਈ ਰਣਜੀਤ ਸਿੰਘ ਨੇ ਸਮੇਤ ਪੁਲੀਸ ਪਾਰਟੀ ਨੈਸ਼ਨਲ ਹਾਈਵੇਅ ਬਾਈਪਾਸ ਪੀਰ ਦੀ ਸੈਨ ਪੁਲ ਹੇਠ ਲਾਏ ਨਾਕੇ ਦੌਰਾਨ ਸ਼ੱਕ ਦੇ ਆਧਾਰ ’ਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਉਸ ਕੋਲੋਂ 10 ਗ੍ਰਾਮ ਹੈਰੋਇਨ ਤੇ ਕੰਪਿਊਟਰ ਕੰਡਾ ਬਾਰਮਦ ਹੋਇਆ। ਮੁਲਜ਼ਮ ਦੀ ਪਛਾਣ ਸੋਬਨਜੀਤ ਸਿੰਘ ਵਾਸੀ ਜਫਰਵਾਲ ਵਜੋਂ ਹੋਈ। ਪੁਲੀਸ ਅਧਿਕਾਰੀ ਨੇ ਦੱਸਿਆ ਉੱਕਤ ਤਿੰਨਾਂ ਮੁਲਜ਼ਮਾਂ ਨੂੰ 30 ਗਰਾਮ ਹੈਰੋਇਨ, ਦੋ ਕੰਪਿਊਟਰ ਕੰਡੇ ਅਤੇ 3500 ਰੁਪਏ ਡਰੱਗ ਮਨੀ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਲਿਆ ਹੈ।