ਸਕੂਲ ’ਚੋਂ ਸਾਮਾਨ ਚੋਰੀ
ਪੱਤਰ ਪ੍ਰੇਰਕ ਤਰਨ ਤਾਰਨ, 5 ਜੁਲਾਈ ਗਰਮੀ ਦੀਆਂ ਛੁੱਟੀਆਂ ਦੌਰਾਨ ਇਲਾਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਕੈਰੋਵਾਲ ਤੋਂ ਕੀਮਤੀ ਸਾਮਾਨ ਚੋਰੀ ਹੋ ਗਿਆ| ਇਸ ਦੀ ਜਾਣਕਾਰੀ ਸਕੂਲ ਦੀ ਮੁੱਖ ਅਧਿਆਪਕਾ ਤੇ ਹੋਰਨਾਂ ਨੂੰ ਛੁੱਟੀਆਂ ਖ਼ਤਮ ਹੋਣ ਦੇ ਇਕ ਦਿਨ ਪਹਿਲਾਂ ਉਸ...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 5 ਜੁਲਾਈ
Advertisement
ਗਰਮੀ ਦੀਆਂ ਛੁੱਟੀਆਂ ਦੌਰਾਨ ਇਲਾਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਕੈਰੋਵਾਲ ਤੋਂ ਕੀਮਤੀ ਸਾਮਾਨ ਚੋਰੀ ਹੋ ਗਿਆ| ਇਸ ਦੀ ਜਾਣਕਾਰੀ ਸਕੂਲ ਦੀ ਮੁੱਖ ਅਧਿਆਪਕਾ ਤੇ ਹੋਰਨਾਂ ਨੂੰ ਛੁੱਟੀਆਂ ਖ਼ਤਮ ਹੋਣ ਦੇ ਇਕ ਦਿਨ ਪਹਿਲਾਂ ਉਸ ਵੇਲੇ ਮਿਲੀ ਜਦੋਂ ਉਹ ਸਕੂਲ ਦੀ ਸਫ਼ਾਈ ਕਰਵਾਉਣ ਲਈ ਆਏ| ਮੁੱਖ ਅਧਿਆਪਕਾ ਜਸਬੀਰ ਕੌਰ ਨੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਦੇ ਜਿੰਦੇ ਤੋੜ ਕੇ ਚੋਰ ਐੱਲਈਡੀ, ਤਿੰਨ ਕੰਪਿਊਟਰ, ਕੈਮਰਾ, ਇਨਵਰਟਰ, ਪ੍ਰਿੰਟਰ ਆਦਿ ਚੋਰੀ ਕਰ ਕੇ ਲੈ ਗਏ| ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕੀਤਾ ਹੈ|
Advertisement
×