ਨਾਟਕ ‘ਸਾਂਦਲ ਬਾਰ’ ਦਾ ਮੰਚਨ
ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਜੁਲਾਈ
ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਰੰਗਮੰਚ ਕਾਰਜਸ਼ਾਲਾ ਦੌਰਾਨ ‘ਪੰਜ ਰੋਜ਼ਾ ਨਾਟ ਉਤਸਵ’ ਦੇ ਚੌਥੇ ਦਿਨ ਡਾ. ਹਰਜੀਤ ਸੰਧੂ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਸਾਂਦਲ ਬਾਰ’ ਦਾ ਮੰਚਣ ਕੀਤਾ ਗਿਆ। ਇਹ ਨਾਟਕ ਪੰਜਾਬ ਦੇ ਇੱਕ ਖੇਤਰ, ਸਾਂਦਲ ਬਾਰ ਦਾ ਨਾਂ 16ਵੀਂ ਸਦੀਂ ਦੇ ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਦੇ ਦਾਦਾ, ਸਾਂਦਲ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਨਾਟਕ ਵਿੱਚ ਭਾਗ ਲੈਣ ਵਾਲੇ ਰੰਗਮੰਚ ਦੇ ਵਿਦਿਆਰਥੀ ਸਾਜਨ ਕੋਹਿਨੂਰ, ਜਸਵੀਨ ਕੌਰ, ਹੇਮੰਤ ਸਿੰਘ, ਪਿਯੂਸ਼ ਸ਼ਰਮਾ, ਨਵਦੀਪ ਸਿੰਘ, ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ, ਅਨੱਨਿਆ ਪਰਿਹਾਰ, ਕੁਸ਼ਾਲ ਜੈਸਵਾਨੀ, ਸ਼ੁਭਮ ਨਾਮਾ, ਗੁਰਪ੍ਰੀਤ ਸਿੰਘ, ਕਰਿਤਿਕਾ ਰਾਜਪੂਤ, ਹਰਸ਼ਿਤ ਸ਼ਰਮਾ, ਨਵਜੀਤ ਕੌਰ, ਗੁਰਲੀਨ ਕੌਰ, ਬਬਲੀ ਸਿੰਘ, ਜੁਝਾਰ ਸਿੰਘ, ਅਭਿਨਵ ਮਿਸ਼ਰਾ, ਸਤਪਾਲ ਸਿੰਘ, ਜਸਕਰਨ ਸਿੰਘ, ਏਕੋਮ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਅਨਮੋਲਦੀਪ, ਜ਼ਸਨਦੀਪ ਸਿੰਘ, ਪਰਮਵੀਰ ਸਿੰਘ, ਚਿਮਨ ਜੀਰਾ, ਅਕਸ਼ੈ, ਜੋਏ ਸ਼ਰਮਾ, ਸ਼ਿਵਮ, ਆਮੀਨ, ਅਕਾਸ਼ਦੀਪ, ਰਾਜਾ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ। ਰੋਸ਼ਨੀ ਪ੍ਰਭਾਵ ਹਰਮੀਤ ਸਿੰਘ ਵੱਲੋਂ ਦਿੱਤਾ ਗਿਆ। ਇਸ ਮੌਕੇ ਡਾ. ਅਵਤਾਰ ਸਿੰਘ, ਡਾ. ਅਮਨਦੀਪ ਕੌਰ, ਡਾ. ਪਰਮਿੰਦਰ ਆਦਿ ਹਾਜ਼ਰ ਸਨ।