ਪੱਤਰ ਪ੍ਰੇਰਕ
ਧਾਰੀਵਾਲ, 30 ਅਗਸਤ
ਸੇਂਟ ਕਬੀਰ ਸਕੂਲ ਪਬਲਿਕ ਸਕੂਲ ਸੁਲਤਾਨਪੁਰ ਵਿੱਚ ਰੱਖੜੀ ਦਾ ਤਿਉਹਾਰ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ। ਸਕੂਲ ਦੇ ਪ੍ਰਿੰਸੀਪਲ ਐੱਸ.ਬੀ.ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਦੀ ਸਰਪ੍ਰਸਤੀ ਹੇਠ ਕਰਵਾਏ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪੰਜਵੀਂ ਜਮਾਤ ਦੀ ਵਿਦਿਆਰਥਣ ਜਪਲੀਨ ਕੌਰ ਤੇ ਐੱਲ.ਕੇ.ਜੀ. ਦੀ ਵਿਦਿਆਰਥਣ ਮਨਸੀਰਤ ਕੌਰ ਨੇ ਬਹੁਤ ਹੀ ਦਿਲਖਿੱਚਵੀਂ ਅਵਾਜ਼ ਵਿੱਚ ਰੱਖੜੀ ਦੇ ਗੀਤ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਸਕੂਲ ਵਿੱਚ ਪੜ੍ਹਦੇ ਭੈਣਾਂ ਤੇ ਭਰਾਵਾਂ ਨੇ ਰੱਖੜੀ ਦੇ ਪਵਿੱਤਰ ਤਿਓਹਾਰ ਤੇ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਰੱਖੜੀਆਂ ਬੰਨ੍ਹੀਆਂ ਅਤੇ ਭਰਾਵਾਂ ਨੇ ਮੂੰਹ ਮਿੱਠਾ ਕਰਵਾਕੇ ਆਪਣੀਆਂ ਭੈਣਾਂ ਨੂੰ ਤੋਹਫ਼ੇ ਭੇਟ ਕੀਤੇ। ਇਸ ਮੌਕੇ ਰੱਖੜੀ ਸਬੰਧੀ ਵਿਦਿਆਰਥੀਆਂ ਦੇ ਇੰਟਰ ਹਾਊਸ ਮੁਕਾਬਲੇ ਵੀ ਕਰਵਾਏ। ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਜਲੰਧਰ (ਪੱਤਰ ਪ੍ਰੇਰਕ): ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਵੱਖ ਵੱਖ ਤਰ੍ਹਾਂ ਦੀਆਂ ਰੱਖੜੀਆਂ ਬਣਾਈਆਂ। ਸਕੂਲ ਦੀ ਵਾਇਸ ਪ੍ਰਿੰਸੀਪਲ ਜਸਵੀਰ ਕੌਰ ਵਲੋਂ ਵਿਦਿਆਰਥੀਆਂ ਨੂੰ ਰੱਖੜੀ ਦਾ ਮਹੱਤਵ ਦੱਸਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਇਥੇ ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਕਾਲ ਢੰਡੋਵਾਲ ਵਿਚ ਰੱਖੜੀ ਦੇ ਮਨਾਏ ਤਿਓਹਾਰ ਮੌਕੇ ਵਿਦਿਆਰਥੀਆਂ ਦੇ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਰੇਖਾ ਰਾਣੀ ਨੇ ਦੱਸਿਆ ਕਿ ਦੂਸਰੀ ਤੋਂ ਪੰਜਵੀ ਜਮਾਤ ਦੇ ਕਰਵਾਏ ਮੁਕਾਬਲੇ ’ਚ ਚੌਥੀ ਦੀ ਮਨਵੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਚੇਤੰਨਯਾ ਟੈਕਨੋ ਸਕੂਲ ਮਲਸੀਆਂ ਵਿਚ ਤਵਲੀਨ ਚੁੱਘ ਅਤੇ ਸਪਨਾ ਦੀ ਅਗਵਾਈ ਵਿਚ ਤਿਓਹਾਰ ਮਨਾਇਆ ਗਿਆ।
ਮਹਿਲਾਵਾਂ ਨੇ ਅਟਾਰੀ ਸਰਹੱਦ ’ਤੇ ਜਵਾਨਾਂ ਨੂੰ ਰੱਖੜੀ ਬੰਨ੍ਹੀ
ਅਟਾਰੀ (ਪੱਤਰ ਪ੍ਰੇਰਕ): ਰੱਖੜੀ ਦੇ ਤਿਉਹਾਰ ਮੌਕੇ ਅੱਜ ਸਵੇਰ ਤੋਂ ਹੀ ਮਹਿਲਾਵਾਂ ਰੱਖੜੀ ਬੰਨ੍ਹਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ’ਚ ਸਾਂਝੀ ਚੈੱਕ ਪੋਸਟ ਵਿਖੇ ਪੁੱਜੀਆਂ। ਇਸੇ ਦੌਰਾਨ ਅੰਮ੍ਰਿਤਸਰ ਸ਼ਹਿਰ ਦੀ ਵੱਲੋਂ ਰੀਹੈਬਲੀਟੇਸ਼ਨ ਐਂਡ ਸੈਟਲਮੈਂਟ ਆਰਗੇਨਾਈਜ਼ੇਸ਼ਨ (ਰਾਸੋ), ਵਿਸ਼ਵ ਨਾਰੀ ਅਭਯੁਦਿਆ ਸੰਗਠਨ ਅਤੇ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੀਆਂ ਟੀਮਾਂ ਰੱਖੜੀ ਬੰਨ੍ਹਣ ਪੁੱਜੀਆਂ।