ਪੱਤਰ ਪ੍ਰੇਰਕ
ਸਮਰਾਲਾ, 13 ਜੁਲਾਈ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਕੌਮਾਂਤਰੀ ਆਬਾਦੀ ਦਿਵਸ ਮਨਾਇਆ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਸ਼ਣ ਅਤੇਕਵਿਤਾਵਾਂ ਰਾਹੀ ਧਰਤੀ ਉੱਤੇ ਕੁਦਰਤੀ ਸੰਤੁਲਨ ਨੂੰ ਬਣਾਈ ਰੱਖਣ ਲਈ ਵੱਧਦੀ ਆਬਾਦੀ ਉੱਤੇ ਰੋਕਥਾਮ ਕਰਨ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਸਮਾਜ ਨੂੰ ਸੰਸਾਰ ਦੀ ਵਧ ਰਹੀ ਆਬਾਦੀ ਉੱਪਰ ਕੰਟਰੋਲ ਕਰਨ ਦਾ ਸੰਦੇਸ਼ ਦਿੱਤਾ। ਇਸ ਉਪਰੰਤ ਸਕੂਲ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ।
ਵਿਦਿਆਰਥੀਆਂ ਨੇ ‘ਜਨਸੰਖਿਆ ਵਿੱਚ ਸਥਿਰਤਾ-ਇੱਕ ਸਾਂਝੀ ਜਿੰਮੇਵਾਰੀ’ ਵਿਸ਼ੇ ਉੱਤੇ ਰਚਨਾਤਮਕ ਪੋਸਟਰ ਤਿਆਰ ਕੀਤੇ ਤੇ ਭਾਸ਼ਣ ਦਿੱਤੇ। ਇਸ ਸਬੰਧੀ ਬੱਚਿਆਂ ਦੇ ਕੁਇਜ਼ ਵੀ ਕਰਵਾਏ ਗਏ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਪੀੜੀ ਨੂੰ ਧਰਤੀ ਉੱਤੇ ਮੌਜੂਦ ਕੁਦਰਤੀ ਸਰੋਤਾਂ ਅਤੇ ਆਬਾਦੀ ਦੇ ਵਾਧੇ ਵਿਚਲੇ ਸੰਤੁਲਨ ਨੂੰ ਬਣਾਈ ਰੱਖਣ ਦੀ ਮਹੱਤਤਾ ਬਾਰੇ ਸਿੱਖਿਅਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਵਰਤਮਾਨ ਸਮੇਂ ਦੇ ਬੱਚਿਆਂ ਵਿੱਚ ਪੈਦਾ ਕੀਤੀ ਜਾਗਰੂਕਤਾ ਭਵਿੱਖ ਵਿਚ ਧਰਤੀ ਉੱਤੇ ਆਬਾਦੀ ਦੇ ਵਾਧੇ ਨੂੰ ਰੋਕਣ ਵਿੱਚ ਸਹਾਈ ਸਿੱਧ ਹੋਵੇਗੀ।