ਗੁਰਮਤਿ ਸਿਖਲਾਈ ਕੈਂਪ ਸਮਾਪਤ
ਭੋਗਪੁਰ: ਗੁਰੂ ਨਾਨਕ ਮਿਸ਼ਨਰੀ ਐਜੂਕੇਸ਼ਨਲ ਤੇ ਚੈਰੀਟੇਬਲ ਟਰੱਸਟ ਅਤੇ ਸਿੱਖ ਮਿਸ਼ਨਰੀ ਸਰਕਲ ਵੱਲੋਂ ਗੁਰੂ ਨਾਨਕ ਖਾਲਸਾ ਸਕੂਲ ਲੁਹਾਰਾਂ (ਚਾਹੜਕੇ) ਵਿੱਚ ਗਿਆਨੀ ਸਰਵਨ ਸਿੰਘ ਕੈਨੇਡਾ ਵਾਲੇ ਦੀ ਅਗਵਾਈ ਹੇਠ 13ਵਾਂ ਸਾਲਾਨਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ 245 ਸਿਖਿਆਰਥੀਆਂ ਨੇ ਹਿੱਸਾ ਲਿਆ। ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਡਾ. ਸੇਵਕ ਸਿੰਘ, ਕੈਪਟਨ ਯਸ਼ਪਾਲ ਸਿੰਘ ਦਿੱਲੀ, ਡਾ. ਕੁਲਵੰਤ ਸਿੰਘ ਜੰਮੂ, ਡਾ. ਜਸਵਿੰਦਰ ਕੌਰ ਦਿੱਲੀ, ਪਰਮਜੀਤ ਸਿੰਘ ਚੰਡੀਗੜ੍ਹ, ਡਾ. ਮਹਿੰਦਰ ਕੌਰ ਗਰੇਵਾਲ, ਇੰਦਰਪਾਲ ਸਿੰਘ ਲੁਧਿਆਣਾ, ਸਤਨਾਮ ਸਿੰਘ ਸਲੋਪੁਰੀ, ਜਸਵਿੰਦਰ ਸਿੰਘ ਇੰਗਲੈਂਡ ਰਾਜਪਾਲ ਸਿੰਘ ਅੰਮ੍ਰਿਤਸਰ ਗੁਰਜੀਤ ਸਿੰਘ ਡੁਮੇਲੀ, ਰਣਜੀਤ ਸਿੰਘ ਰਾਣਾ, ਦਮਨਦੀਪ ਕੌਰ ਅਤੇ ਡਾ. ਗੁਰਨਾਮ ਸਿੰਘ ਨੇ ਗੁਰਮਤਿ ਸਿਖਲਾਈ ਕੈਂਪ ਵਿੱਚ ਗੁਰਬਾਣੀ ਦੀ ਅਧਿਆਤਮਕ ਮਹਾਨਤਾ ਦੇ ਨਾਲ ਜੀਵਨ ਜਾਂਚ ਬਾਰੇ ਚਾਨਣਾ ਪਾਇਆ। ਸਿੱਖਿਆਰਥੀਆਂ ਨੂੰ ਦੁਮਾਲਾ ਅਤੇ ਦਸਤਾਰ ਸਜਾਉਣ, ਹਰਮੋਨੀਅਮ, ਤਬਲਾ ਅਤੇ ਗਤਕਾ ਦੇ ਗੁਣ ਦੱਸੇ ਗਏ। ਸਿਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤੇ। -ਪੱਤਰ ਪ੍ਰੇਰਕ