ਪੱਤਰ ਪ੍ਰੇਰਕ
ਕੁੱਪ ਕਲਾਂ, 13 ਜੁਲਾਈ
Advertisement
ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਵਿੱਚ ਨਰਸਰੀ ਤੋਂ ਲੈ ਕੇ ਤੀਸਰੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਯੈਲੋ ਡੇ ਮਨਾਇਆ ਗਿਆ। ਪ੍ਰਿੰਸੀਪਲ ਦਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਪੀਲੇ ਰੰਗ ਦੇ ਕੱਪੜੇ ਪਾ ਕੇ ਅਤੇ ਪੀਲੇ ਰੰਗ ਦੇ ਪਕਵਾਨ ਲੈ ਕੇ ਸਕੂਲ ਵਿੱਚ ਆਏ ਸਨ ਜੋ ਕਿ ਸਾਰੇ ਵਿਦਿਆਰਥੀਆਂ ਨੇ ਰਲ ਮਿਲ ਕੇ ਖਾਧੇ ਗਏ।
ਸਕੂਲ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆਂ, ਐੱਮਡੀ ਗੁਰਮਤਪਾਲ ਸਿੰਘ ਵਾਲੀਆਂ ਨੇ ਵਿਦਿਆਰਥੀਆਂ ਨੂੰ ਪੀਲੇ ਰੰਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕੇ ਪੀਲਾ ਰੰਗ ਸਾਡੇ ਸਕਰਾਤਮਕ ਅਤੇ ਖੁਸ਼ੀ ਦੀਆਂ ਭਾਵਨਾਵਾਂ ਪੈਂਦਾ ਕਰਦਾ ਹੈ। ਇਹ ਸਾਡੀ ਜਿੰਦਗੀ ਵਿਚ ਸਵੈ ਵਿਸ਼ਵਾਸ ਦਾ ਦ੍ਰਿਸ਼ਟੀਕੌਣ ਉਤਪਤ ਕਰਦਾ ਹੈ । ਕਿਹਾ ਕੇ ਪੀਲਾ ਰੰਗ ਮੁਢਲਾ ਕੁਦਰਤੀ ਰੰਗ ਹੈ ,ਜਿਸ ਨੂੰ ਮਿਲਾ ਕੇ ਹੋਰ ਰੰਗ ਬਣਾਏ ਜਾਂਦੇ ਹਨ, ਇਸ ਰੰਗ ਦੇ ਵਾਂਗ ਹੀ ਸਾਨੂ ਆਪਣਾ ਗਿਆਨ ਵੰਡ ਕੇ ਉਸ ਵਿਚ ਵਾਧਾ ਕਰਨਾ ਚਾਹੀਦਾ ਹੈ, ਇਹ ਰੰਗ ਸਾਡੇ ਵਿਚ ਭਰਭੂਰ ਊਰਜਾ ਪੈਦਾ ਕਰਦਾ ਹੈ।
Advertisement
×