DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਠ ਰੋਜ਼ਾ ਸਮਰ ਕੈਂਪ ਸਮਾਪਤ

ਪੱਤਰ ਪ੍ਰੇਰਕ ਪਠਾਨਕੋਟ, 22 ਜੂਨ ਇੱਥੇ ਗੁਰਦੁਆਰਾ ਸੰਤ ਆਸ਼ਰਮ ਵਿਖੇ ਸੰਗਤ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦਾ ਅੱਠ ਰੋਜ਼ਾ ਸਮਰ ਕੈਂਪ ਲਗਾਇਆ ਗਿਆ ਜਿਸ ਵਿਚ 90 ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਨੂੰ ਗੁਰਬਾਣੀ, ਗਤਕਾ, ਸਿੱਖ ਇਤਿਹਾਸ, ਦਸਤਾਰਬੰਦੀ ਆਦਿ ਸਿਖਾਏ ਗਏ।...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਪਠਾਨਕੋਟ, 22 ਜੂਨ

Advertisement

ਇੱਥੇ ਗੁਰਦੁਆਰਾ ਸੰਤ ਆਸ਼ਰਮ ਵਿਖੇ ਸੰਗਤ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦਾ ਅੱਠ ਰੋਜ਼ਾ ਸਮਰ ਕੈਂਪ ਲਗਾਇਆ ਗਿਆ ਜਿਸ ਵਿਚ 90 ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਨੂੰ ਗੁਰਬਾਣੀ, ਗਤਕਾ, ਸਿੱਖ ਇਤਿਹਾਸ, ਦਸਤਾਰਬੰਦੀ ਆਦਿ ਸਿਖਾਏ ਗਏ। ਕੈਂਪ ਦੇ ਆਖ਼ਰੀ ਦਿਨ ਬੱਚਿਆਂ ਦੇ ਸ਼ਬਦ ਗਾਇਨ, ਗੁਰਬਾਣੀ ਗਾਇਨ, ਗਤਕਾ, ਸਿੱਖ ਇਤਿਹਾਸ ਸੰਬੰਧੀ ਪ੍ਰਸ਼ੋਨਤਰੀ ਅਤੇ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਪੰਥਕ ਮੋਰਚਾ ਦੇ ਜਥੇਦਾਰ ਕੇਵਲ ਸਿੰਘ ਕੰਗ, ਭਾਈ ਘਨ੍ਹੱਈਆ ਚੈਰੀਟੇਬਲ ਟਰੱਸਟ ਦੇ ਮਨਜੀਤ ਸਿੰਘ, ਨਿਸ਼ਕਾਮ ਕੀਰਤਨੀ ਜਥੇ ਦੇ ਪਰਮਿੰਦਰ ਸਿੰਘ, ਹਰਦੀਪ ਮਾਕਣ, ਸੁਰਿੰਦਰ ਸਿੰਘ ਸੇਠੀ, ਸਰਬਧਿਆਨ ਸਿੰਘ ਬੇਦੀ, ਸਾਗਰ ਸਿੰਘ ਅਤੇ ਗੱਤਕਾ ਕੋਚ ਸਿਮਰਨਜੀਤ ਸਿੰਘ ਖਾਲਸਾ ਪਹੁੰਚੇ। ਮਹਿਮਾਨਾਂ ਨੇ ਜੇਤੂ ਬੱਚਿਆਂ ਨੂੰ ਨਕਦ ਰਾਸ਼ੀ, ਪੱਗਾਂ, ਬੈਗ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਭਾਈ ਅਮਨਦੀਪ ਸਿੰਘ ਨੇ ਹਾਜ਼ਰ ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ ਤਾਂ ਜੋ ਬੱਚੇ ਸਿੱਖ ਇਤਿਹਾਸ ਅਤੇ ਗੁਰਮਰਿਆਦਾ ਤੋਂ ਜਾਣੂ ਹੋ ਸਕਣ ਅਤੇ ਅਨਮੋਲ ਵਿਰਸੇ ਨਾਲ ਜੁੜ ਸਕਣ। ਇਸ ਮੌਕੇ ਭਾਈ ਅਮਨਦੀਪ ਸਿੰਘ ਅਤੇ ਭਾਈ ਗੁਰਨਾਮ ਸਿੰਘ ਦੇ ਰਾਗੀ ਜੱਥਿਆਂ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵਰਿਆਮ ਸਿੰਘ, ਨਵਤੇਜ ਸਿੰਘ, ਨਿਰਮਲ ਸਿੰਘ, ਜਸਬੀਰ ਸਿੰਘ ਬੌਬੀ, ਹਰਦੀਪ ਸਿੰਘ ਰਿੰਪੂ, ਲਖਵਿੰਦਰ ਸਿੰਘ ਮੌਂਟੀ, ਅਮਿਤ, ਸੁਖਦੀਪ ਸਿੰਘ ਸੀਏ, ਜਸਪਾਲ ਸਿੰਘ, ਵਿਜੇ ਸਿੰਘ, ਗੁਰਨਾਮ ਸਿੰਘ, ਸਤਨਾਮ ਸਿੰਘ, ਨਵਜੋਤ ਸਿੰਘ, ਵਰਿੰਦਰ ਸਿੰਘ, ਦਿਲਪ੍ਰੀਤ ਸਿੰਘ, ਜਰਨੈਲ ਸਿੰਘ ਤੇ ਹਰਦੀਪ ਸਿੰਘ ਟੀਟੀ ਆਦਿ ਵੀ ਹਾਜ਼ਰ ਸਨ।

Advertisement
×