ਪੱਤਰ ਪ੍ਰੇਰਕ
ਸਮਰਾਲਾ, 13 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਕਾਰਗੁਜਾਰੀ ਨੂੰ ਦੇਖਦਿਆਂ ਤਰੱਕੀ ਦਿੰਦੇ ਹੋਏ ਲੁਧਿਆਣਾ ਦਿਹਾਤੀ-2 (ਪੁਲੀਸ ਜ਼ਿਲ੍ਹਾ ਖੰਨਾ) ਦੇ ਪ੍ਰਧਾਨ ਨਿਯੁਕਤ ਹੋਣ ਨਾਲ ਇਸ ਜ਼ਿਲ੍ਹੇ ਅਧੀਨ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਸਮਰਾਲਾ, ਪਾਇਲ, ਸਾਹਨੇਵਾਲ ਅਤੇ ਖੰਨਾ ਦੇ ਟਕਸਾਲੀ ਆਗੂਆਂ ਅੰਦਰ ਖੁਸ਼ੀ ਦੀ ਲਹਿਰ ਪੈਦਾ ਹੋ ਗਈ।
ਅੱਜ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਸਰਕਲ ਜਥੇਦਾਰ, ਬਲਾਕ ਜਥੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਪਰਮਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿੱਚ ਵਧਾਈਆਂ ਦੇਣ ਪੁੱਜੇ। ਪਰਮਜੀਤ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਉਨ੍ਹਾਂ ਨੂੰ ਬੀਤੇ ਦਿਨਾਂ ਅੰਦਰ ਜੋ ਅਹੁਦੇ ਨਿਵਾਜੇ ਹਨ, ਉਨ੍ਹਾਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਵਧਾਈ ਦੇਣ ਆਏ ਸਮੂਹ ਜਥੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ, ਜੋ ਮਾਣ ਅਤੇ ਸਤਿਕਾਰ ਦੇਣ ਉਨ੍ਹਾਂ ਦੇ ਘਰ ਪੁੱਜੇ। ਵਧਾਈਆਂ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਹਰਜੀਤ ਸਿੰਘ ਸ਼ੇਰੀਆਂ, ਹਰਜਤਿੰਦਰ ਸਿੰਘ ਬਾਜਵਾ ਪਵਾਤ, ਅਮਰੀਕ ਸਿੰਘ ਹੇੜੀਆਂ, ਕੁਲਦੀਪ ਸਿੰਘ ਜਾਤੀਵਾਲ, ਹਰਦੀਪ ਸਿੰਘ ਬਹਿਲੋਲਪੁਰ, ਸੁਰਜੀਤ ਸਿੰਘ ਪੂਰਬਾ, ਸੁਰਿੰਦਰ ਸਿੰਘ ਬੇਦੀ, ਡਾ. ਪਰਵਿੰਦਰ ਸਿੰਘ ਬੱਲੀ, ਅਮ੍ਰਿਤਪਾਲ ਸਿੰਘ ਗੁਰੋਂ ਤੇ ਹੋਰ ਸ਼ਾਮਲ ਸਨ।