ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ
ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਅੱਜ ਪਿੰਡ ਸੱਖੋਵਾਲ, ਲੱਲਾ ਸੋਹੀਆ ਅਤੇ ਹੋਰ ਪਿੰਡਾਂ ’ਚ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਕਾਰਵਾਈ ਕਰਨ ਲਈ ਮੋਬਾਈਲ ਨੰਬਰ ਦਿੱਤਾ ਹੈ, ਫਿਰ ਵੀ ਉਹ ਐੱਸਐੱਸਪੀ ਬਟਾਲਾ ਸਣੇ ਹੋਰ ਉਚ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਸਬੰਧੀ ਪੁਖਤਾ ਜਾਣਕਾਰੀ ਦੇ ਸਕਦੇ ਹਨ। ਕੋਈ ਪੁਲੀਸ ਅਧਿਕਾਰੀ ਤਸਕਰਾਂ ਵਿਰੁੱਧ ਕਾਰਵਾਈ ਨਹੀਂ ਕਰਦਾ ਤਾਂ ਉਹ ਡੀਆਈਜੀ ‘(ਬਾਰਡਰ ਰੇਂਜ਼) ਤੱਕ ਪਹੁੰਚ ਕਰ ਸਕਦਾ ਹੈ। ਵਿਧਾਇਕ ਨੇ ਕਿਹਾ ਕਿ ਨਸ਼ਾ ਤਸਕਰਾਂ ਸਬੰਧੀ ਲਿਹਾਜ਼ਦਾਰੀ ਕਰਨ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਕਾਰਵਾਈ ਹੋਵੇਗੀ। ਇਸ ਮੌਕੇ ਜ਼ਿਲ੍ਹਾ ਇੰਚਾਰਜ ਸ਼ੋਸਲ ਮੀਡੀਆ ਅਤੇ ਸਲਾਹਕਾਰ ਪਰਮਬੀਰ ਸਿੰਘ ਰਾਣਾ, ਸੁਖਦੇਵ ਸਿੰਘ ਰੋਮੀ, ਅਮਰੀਕ ਸਿੰਘ ਗੋਲਡੀ,ਸਾਬਕਾ ਚੇਅਰਮੈਨ ਕੁਲਵੰਤਬੀਰ ਸਿੰਘ ਘੁਮਾਣ ,ਬਲਾਕ ਪ੍ਰਧਾਨ ਸੋਸ਼ਲ ਮੀਡੀਆ ਸੁਖਦੇਵ ਸਿੰਘ ਸੱਖੋਵਾਲ, ਚੇਅਰਮੈਨ ਬੱਬੂ ਚੀਮਾ, ਬਲਾਕ ਪ੍ਰਧਾਨ ਰਵਿੰਦਰ ਸਿੰਘ ਜੱਜ ਸੰਦਲਪੁਰ ਸਰਪੰਚ ਦਿਲਬਾਗ ਸਿੰਘ, ਸਰਪੰਚ ਦਲਬੀਰ ਸਿੰਘ, ਨਰਿੰਦਰ ਸਿੰਘ ਘੁਮਾਣ, ਸਰਪੰਚ ਸੁਲੱਖਣ ਸਿੰਘ, ਦਿਲਬਾਗ ਸਿੰਘ ਰਿਆੜ, ਸੰਗਠਨ ਇੰਚਾਰਜ ਗੁਰਪ੍ਰੀਤ ਸਿੰਘ ਸੋਢੀ, ਸਰਪੰਚ ਗੁਰਮੀਤ ਸਿੰਘ ਢੋਲਚੱਕ, ਮਨਜੀਤ ਸਿੰਘ ਹਰਦਾਨ ਅਤੇ ਤਕਦੀਰ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।