ਕਤਲ ਦੀ ਸੁਪਾਰੀ ਦੇਣ ਦੇ ਦੋਸ਼ ਹੇਠ ਦੋ ਕਾਬੂ; ਤਿੰਨ ਫਰਾਰ
ਇਥੇ ਪੱਖੋਵਾਲ ਰੋਡ ’ਤੇ ਪਿੰਡ ਠੱਕਰਵਾਲ ਨੇੜੇ ਓਮੈਕਸ ਰੈਜ਼ੀਡੈਂਸੀ ਦੇ ਕਵੀਨਜ਼ ਟਾਵਰ ਵਿੱਚ ਰਹਿਣ ਵਾਲੇ ਪ੍ਰੇਮ ਸਿੰਘ ਬੱਬਰ ਦੀ ਸ਼ਿਕਾਇਤ ’ਤੇ ਸਦਰ ਥਾਣਾ ਪੁਲੀਸ ਨੇ ਬਸੰਤ ਐਵੇਨਿਊ ਦੇ ਰਹਿਣ ਵਾਲੇ ਅਮਿਤ ਕੁਮਾਰ, ਦੁੱਗਰੀ ਦੇ ਸੀਆਰਪੀਐਫ ਕਲੋਨੀ ਇਲਾਕੇ ਵਿੱਚ ਰਹਿਣ ਵਾਲੇ...
Advertisement
ਇਥੇ ਪੱਖੋਵਾਲ ਰੋਡ ’ਤੇ ਪਿੰਡ ਠੱਕਰਵਾਲ ਨੇੜੇ ਓਮੈਕਸ ਰੈਜ਼ੀਡੈਂਸੀ ਦੇ ਕਵੀਨਜ਼ ਟਾਵਰ ਵਿੱਚ ਰਹਿਣ ਵਾਲੇ ਪ੍ਰੇਮ ਸਿੰਘ ਬੱਬਰ ਦੀ ਸ਼ਿਕਾਇਤ ’ਤੇ ਸਦਰ ਥਾਣਾ ਪੁਲੀਸ ਨੇ ਬਸੰਤ ਐਵੇਨਿਊ ਦੇ ਰਹਿਣ ਵਾਲੇ ਅਮਿਤ ਕੁਮਾਰ, ਦੁੱਗਰੀ ਦੇ ਸੀਆਰਪੀਐਫ ਕਲੋਨੀ ਇਲਾਕੇ ਵਿੱਚ ਰਹਿਣ ਵਾਲੇ ਸਿਮਰਨਜੀਤ ਸਿੰਘ ਬੱਗਾ, ਤਜਿੰਦਰਪਾਲ ਸਿੰਘ ਪਾਲਾ, ਲੱਖਾ ਅਤੇ ਕਿਸ਼ਨ ਖ਼ਿਲਾਫ਼ ਸੁਪਾਰੀ ਲੈਣ ਦੇ ਦੋਸ਼ ਹਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਅਮਿਤ ਕੁਮਾਰ ਅਤੇ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਦੇ ਕਬਜ਼ੇ ’ਚੋਂ ਦੋ ਦੇਸੀ ਪਿਸਤੌਲ ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪ੍ਰੇਮ ਸਿੰਘ ਬੱਬਰ ਇੱਕ ਪ੍ਰਾਪਰਟੀ ਡੀਲਰ ਹੈ ਅਤੇ ਉਸ ਨੇ ਅਮਿਤ ਕੁਮਾਰ ਨਾਲ ਸਾਂਝੇਦਾਰੀ ਵਿੱਚ ਕਾਰੋਬਾਰ ਸ਼ੁਰੂ ਕੀਤਾ ਸੀ। ਦੋਵਾਂ ਵਿਚਕਾਰ ਸਾਂਝੇਦਾਰੀ ਜ਼ਿਆਦਾ ਦੇਰ ਨਹੀਂ ਚੱਲੀ ਅਤੇ ਬੱਬਰ ਨੇ ਸਾਂਝੇਦਾਰੀ ਛੱਡ ਦਿੱਤੀ ਜਿਸ ਮਗਰੋਂ ਅਮਿਤ ਕੁਮਾਰ ਨੇ ਬੱਬਰ ਦੀ ਤਿੰਨ ਲੱਖ ਰੁਪਏ ਵਿੱਚ ਸੁਪਾਰੀ ਦੇ ਦਿੱਤੀ।
Advertisement
Advertisement
×