ਦੋ ਐਕਟਿਵਾ ਤੇ ਦੋ ਮੋਟਰਸਾਈਕਲ ਚੋਰੀ
ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਦੋ ਐਕਟਿਵਾ ਸਕੂਟਰ ਅਤੇ ਦੋ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਥਾਣਾ ਦੁੱਗਰੀ ਦੇ ਇਲਾਕੇ ਕੰਚਨ ਕਲੋਨੀ, ਪੱਖੋਵਾਲ ਰੋਡ ਸਥਿਤ ਇੱਕ ਘਰ ਦੇ ਬਾਹਰੋਂ ਗੁਰਮੇਲ ਸਿੰਘ ਦਾ ਐਕਟਿਵਾ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ।...
Advertisement
ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਦੋ ਐਕਟਿਵਾ ਸਕੂਟਰ ਅਤੇ ਦੋ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਥਾਣਾ ਦੁੱਗਰੀ ਦੇ ਇਲਾਕੇ ਕੰਚਨ ਕਲੋਨੀ, ਪੱਖੋਵਾਲ ਰੋਡ ਸਥਿਤ ਇੱਕ ਘਰ ਦੇ ਬਾਹਰੋਂ ਗੁਰਮੇਲ ਸਿੰਘ ਦਾ ਐਕਟਿਵਾ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਇਸੇ ਤਰ੍ਹਾਂ ਇੱਕ ਮੋਟਰਸਾਇਕਲ ਭਾਈ ਹਿੰਮਤ ਸਿੰਘ ਨਗਰ ਬਲਾਕ ਏ ਤੋਂ ਵੀ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣਾ ਸਰਾਭਾ ਨਗਰ ਦੇ ਇਲਾਕੇ ਰਾਜਗੁਰੂ ਨਗਰ ਰਹਿੰਦੇਹਨ ਬਲਦੇਵ ਸਿੰਘ ਗਿੱਲ ਦਾ ਘਰ ਬਾਹਰ ਖੜ੍ਹਾ ਐਕਟਿਵਾ ਸਕੂਟਰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਸਥਿਤ ਬੈਂਕ ਆਫ ਬੜੋਦਾ ਜੀਵਨ ਨਗਰ ਰੋਡ ਫੋਕਲ ਪੁਆਇੰਟ ਦੇ ਬਾਹਰੋਂ ਪਰਮਿੰਦਰ ਸਿੰਘ ਵਾਸੀ ਪਿੰਡ ਭਾਮੀਆ ਕਲਾਂ ਦਾ ਮੋਟਰਸਾਈਕਲ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕੇਸ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×