ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਬੈਂਕ ਕਲੋਨੀ ਜਮਾਲਪੁਰ ਵਾਸੀ ਨਰੇਸ਼ ਵਾਲੀਆ ਨੇ ਦੱਸਿਆ ਹੈ ਕਿ ਉਸ ਨੇ ਆਪਣੀ ਗੱਡੀ ਟਿੱਪਰ ਸ਼ਾਮ ਫਿਊਲ ਲਾਈਨ ਸਾਹਮਣੇ ਕਾਨਪੁਰੀਆ ਦਾ ਢਾਬਾ ਟਰਾਂਸਪੋਰਟ ਨਗਰ ਵਿੱਖੇ ਖੜ੍ਹੀ ਕੀਤੀ ਸੀ। ਅਗਲੇ ਦਨਿ ਉਸ ਨੂੰ ਪਤਾ ਲੱਗਾ ਕਿ ਉਕਤ ਨੰਬਰੀ ਗੱਡੀ ਉਥੇ ਨਹੀਂ ਹੈ ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਅਜਮੇਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ