ਨਾਜਾਇਜ਼ ਸ਼ਰਾਬ ਸਣੇ ਤਿੰਨ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਜੂਨ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 6 ਦੇ ਥਾਣੇਦਾਰ ਓਂਕਾਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਜਨਤਾ ਨਗਰ ਚੌਕ ਤੋਂ ਰਣਵੀਰ ਸਿੰਘ ਵਾਸੀ ਸੀਆਰਪੀਏਫ਼ ਕਲੋਨੀ ਦੁੱਗਰੀ ਅਤੇ ਰਣਜੀਤ ਸਿੰਘ ਵਾਸੀ ਸ਼ਹੀਦਾਂ ਵਾਲੀ ਗਲੀ, ਫੁੱਲਾਂਵਾਲ ਨੂੰ ਦੌਰਾਨੇ ਚੈਕਿੰਗ ਐਕਟਿਵਾ ਸਕੂਟਰ ਤੇ ਆਉਂਦਿਆਂ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਪੇਟੀਆਂ ਸ਼ਰਾਬ ਰੋਇਲ ਸਟੈਗ ਅਤੇ 4 ਪੇਟੀਆਂ ਸ਼ਰਾਬ ਦਿਲਬਰ ਸੰਤਰਾ ਬਰਾਮਦ ਕੀਤੀ ਹੈ। ਪੁਲੀਸ ਨੇ ਐਕਟਿਵਾ ਸਕੂਟਰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 6 ਦੇ ਥਾਣੇਦਾਰ ਗੁਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਬਲਦੇਵ ਸਿੰਘ ਵਾਸੀ ਨਿਊ ਗੁਰੂ ਤੇਗ ਬਹਾਦਰ ਨਗਰ ਨੂੰ ਦੌਰਾਨੇ ਚੈਕਿੰਗ ਐਕਟਿਵਾ ਸਕੂਟਰ ਤੇ ਆਉਂਦਿਆਂ ਕਾਬੂ ਕਰਕੇ ਉਸ ਪਾਸੋਂ 2 ਪੇਟੀਆਂ ਸ਼ਰਾਬ ਦਿਲਬਰ ਸੰਤਰਾ, ਇੱਕ ਪੇਟੀ ਸ਼ਰਾਬ ਰੋਇਲ ਸਟੈਗ ਬਰਾਮਦ ਕੀਤੀ ਹੈ। ਪੁਲੀਸ ਨੇ ਐਕਟਿਵਾ ਕਬਜ਼ੇ ਵਿੱਚ ਲੈ ਲਿਆ ਹੈ।