ਮੋਬਾਈਲ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਨ ਵਾਲੇ ਤਿੰਨ ਕਾਬੂ
ਪੱਤਰ ਪ੍ਰੇਰਕ ਜਗਰਾਉਂ, 12 ਜੁਲਾਈ ਪੁਲੀਸ ਥਾਣਾ ਸਿੱਧਵਾਂ ਬੇਟ ਨੇ ਮੋਬਾਈਲ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਚਾਰ ਮੈਂਬਰੀ ਗਰੋਹ ਨੇ ਇੱਕੋ ਟਾਵਰ ਤੋਂ ਦੋ ਵਾਰ...
Advertisement
ਪੱਤਰ ਪ੍ਰੇਰਕ
ਜਗਰਾਉਂ, 12 ਜੁਲਾਈ
Advertisement
ਪੁਲੀਸ ਥਾਣਾ ਸਿੱਧਵਾਂ ਬੇਟ ਨੇ ਮੋਬਾਈਲ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਚਾਰ ਮੈਂਬਰੀ ਗਰੋਹ ਨੇ ਇੱਕੋ ਟਾਵਰ ਤੋਂ ਦੋ ਵਾਰ 48 ਬੈਟਰੀਆਂ ਚੋਰੀ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਕਰਨਪਾਲ ਸਿੰਘ ਵਾਸੀ ਪਿੰਡ ਬਹਾਦਰਕੇ, ਸੰਦੀਪ ਸਿੰਘ ਵਾਸੀ ਹਾਂਸ ਕਲਾਂ ਤੇ ਸਰਬਜੀਤ ਸਿੰਘ ਵਾਸੀ ਪਿੰਡ ਅੱਕੂਵਾਲ ਵੱਜੋਂ ਹੋਈ ਹੈ ਜਦਕਿ ਜਸਕਰਨਜੀਤ ਸਿੰਘ ਪਿੰਡ ਚੱਕ ਕੰਨੀਆਂ ਕਲਾਂ (ਮੋਗਾ) ਫਰਾਰ ਚੱਲ ਰਿਹਾ ਹੈ।
Advertisement
×