DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਮੇਂਟ ਮਿੱਲ੍ਹ ਵਿਰੁੱਧ ਜਥੇਬੰਦ ਤਲਵੰਡੀ ਸਾਬੋ ਮੋਰਚਾ ਦੀ ਪੀਏਸੀ ਮੱਤੇਵਾੜਾ ਨਾਲ ਮੀਟਿੰਗ

ਮਸਲੇ ’ਤੇ ਸਾਂਝਾ ਪ੍ਰੋਗਰਾਮ ਉਲੀਕਣ ਦਾ ਫ਼ੈਸਲਾ
  • fb
  • twitter
  • whatsapp
  • whatsapp
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 6 ਜੁਲਾਈ

Advertisement

ਤਲਵੰਡੀ ਸਾਬੋ ਵਿੱਚ ਇੱਕ ਵੱਡੀ ਲਾਲ ਸ਼੍ਰੇਣੀ ਦੀ ਸੀਮੇਂਟ ਮਿਲ੍ਹ ਲਾਏ ਜਾਣ ਦੀ ਤਜਵੀਜ਼ ਹੈ ਜੋ ਉਥੋਂ ਦੇ ਥਰਮਲ ਪਲਾਂਟ ਦੇ ਨੇੜੇ ਲੱਗਣ ਜਾ ਰਹੀ ਹੈ। ਇਸ ਬਾਰੇ 14 ਜੁਲਾਈ 2025 ਨੂੰ ਹੋਣ ਜਾ ਰਹੀ ਜਨਤਕ ਸੁਣਵਾਈ ਵਿੱਚ ਵਿਰੋਧ ਕਰਨ ਲਈ ਇਲਾਕਾ ਨਿਵਾਸੀਆਂ ਵੱਲੋਂ ਤਲਵੰਡੀ ਸਾਬੋ ਮੋਰਚਾ ਜਥੇਬੰਦ ਕੀਤਾ ਗਿਆ ਹੈ ਜਿਸ ਵੱਲੋਂ ਅੱਜ ਲੁਧਿਆਣਾ ਵਿੱਚ ਪੀਏਸੀ ਮੱਤੇਵਾੜਾ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮਸਲੇ ’ਤੇ ਸਾਂਝਾ ਪ੍ਰੋਗਰਾਮ ਉਲੀਕਣ ਦਾ ਫੈਸਲਾ ਕੀਤਾ ਗਿਆ।

ਪੀਏਸੀ ਦੇ ਡਾ. ਅਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ 14 ਜੁਲਾਈ 2025 ਨੂੰ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਜਨਤਕ ਸੁਣਵਾਈ ਰੱਖੀ ਗਈ ਹੈ ਜਿਸ ਵਿੱਚ ਇਲਾਕਾ ਨਿਵਾਸੀ ਜਾਂ ਕੋਈ ਵੀ ਨਾਗਰਿਕ ਆਪਣੇ ਸੁਝਾਅ ਜਾਂ ਵਿਰੋਧ ਦਰਜ ਕਰਵਾ ਸਕਦਾ ਹੈ ਜਿਸ ਤੋਂ ਬਾਅਦ ਵੋਟਾਂ ਹੁੰਦੀਆਂ ਨੇ ਅਤੇ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਇਸ ਮਿੱਲ੍ਹ ਦੇ ਹੱਕ ਵਿੱਚ ਹਨ ਜਾਂ ਵਿਰੋਧ ਵਿੱਚ। ਲੋਕਾਂ ਨੂੰ ਲਾਮਬੰਦ ਕਰਨ ਲਈ 11 ਜੁਲਾਈ 2025 ਨੂੰ ਪਿੰਡ ਤਲਵੰਡੀ ਅਕਲੀਆ ਦੇ ਗੁਰੂਘਰ ਵਿੱਚ ਇਸ ਵਿਸ਼ੇ ’ਤੇ ਸੈਮੀਨਾਰ ਰੱਖਿਆ ਗਿਆ ਹੈ ਜਿਸ ਵਿੱਚ ਇਸ ਪ੍ਰਾਜੈਕਟ ਬਾਰੇ ਵਿਚਾਰ ਵਟਾਂਦਰਾ ਇਲਾਕਾ ਨਿਵਾਸੀਆਂ ਵੱਲੋਂ ਅਤੇ ਮਾਹਿਰਾਂ ਵੱਲੋਂ ਕੀਤਾ ਜਾਵੇਗਾ। ਡਾ. ਬੈਂਸ ਨੇ ਦੱਸਿਆ ਕਿ ਪੰਜਾਬ ਵਿੱਚ ਲਾਲ ਸ਼੍ਰੇਣੀ ਦੇ ਉਦਯੋਗ ਪਹਿਲਾਂ ਹੀ ਬਹੁਤ ਲੱਗ ਚੁੱਕੇ ਹਨ ਅਤੇ ਲੋਕ ਉਹਨਾਂ ਦੇ ਪ੍ਰਦੂਸ਼ਣ ਨਾਲ ਝੰਬੇ ਪਏ ਹਨ ਇਸ ਲਈ ਨਵੇਂ ਲਾਲ ਸ਼੍ਰੇਣੀ ਦੇ ਪ੍ਰਦੂਸ਼ਣਕਾਰੀ ਉਦਯੋਗ ਹੋਰ ਨਹੀਂ ਲੱਗਣੇ ਚਾਹੀਦੇ। ਤਲਵੰਡੀ ਸਾਬੋ ਮੋਰਚਾ ਦੇ ਐਡਵੋਕੇਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਥੋਂ ਦਾ ਥਰਮਲ ਪਲਾਂਟ ਪਹਿਲਾਂ ਹੀ ਲੋਕਾਂ ਨੂੰ ਲਗਾਤਾਰ ਸਵਾਹ ਵੰਡ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਤੋਂ ਲੈ ਕੇ ਕੈਂਸਰ ਤੱਕ ਹੋ ਰਿਹਾ ਹੈ ਅਤੇ ਹੁਣ ਸਰਕਾਰ ਇਹ ਨਵੀਂ ਅਲਾਮਤ ਲੋਕਾਂ ਦੇ ਸਿਰ ਮੜ੍ਹਨ ਦੀ ਤਿਆਰੀ ਕਰ ਰਹੀ ਹੈ। ਮੀਟਿੰਗ ਵਿੱਚ ਉਕਤ ਤੋਂ ਇਲਾਵਾ ਪੀਏਸੀ ਤੋਂ ਜਸਕੀਰਤ ਸਿੰਘ, ਕਪਿਲ ਅਰੋੜਾ, ਕੁਲਦੀਪ ਸਿੰਘ ਖਹਿਰਾ ਅਤੇ ਤਲਵੰਡੀ ਸਾਬੋ ਮੋਰਚਾ ਤੋਂ ਸਿਕੰਦਰ ਸਿੰਘ, ਜਸਵੀਰ ਸਿੰਘ, ਸੁਖਦੀਪ ਸਿੰਘ ਅਤੇ ਜਗਦੀਪ ਸਿੰਘ ਸ਼ਾਮਲ ਹੋਏ।

Advertisement
×