ਸਵਦੇਸ਼ੀ ਜਾਗਰਣ ਮੰਚ ਪੰਜਾਬ ਟੀਮ ਦੀ ਮੀਟਿੰਗ
ਲੁਧਿਆਣਾ: ਸਵਦੇਸ਼ੀ ਜਾਗਰਣ ਮੰਚ ਪੰਜਾਬ ਟੀਮ ਦੀ ਇੱਕ ਮੀਟਿੰਗ ਫਿਰੋਜ਼ਪੁਰ ਰੋਡ ਸਥਿਤ ਇੱਕ ਹੋਟਲ ਵਿੱਚ ਹੋਈ ਜਿਸ ਵਿੱਚ 9 ਜੁਲਾਈ ਨੂੰ ਕੀਤੇ ਜਾ ਰਹੇ ਸਵਦੇਸ਼ੀ ਸੁਰੱਖਿਆ ਅਤੇ ਸਵੈ-ਨਿਰਭਰਤਾ ਮੁਹਿੰਮ ਦੇ ਲਾਂਚਿੰਗ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ...
Advertisement
ਲੁਧਿਆਣਾ: ਸਵਦੇਸ਼ੀ ਜਾਗਰਣ ਮੰਚ ਪੰਜਾਬ ਟੀਮ ਦੀ ਇੱਕ ਮੀਟਿੰਗ ਫਿਰੋਜ਼ਪੁਰ ਰੋਡ ਸਥਿਤ ਇੱਕ ਹੋਟਲ ਵਿੱਚ ਹੋਈ ਜਿਸ ਵਿੱਚ 9 ਜੁਲਾਈ ਨੂੰ ਕੀਤੇ ਜਾ ਰਹੇ ਸਵਦੇਸ਼ੀ ਸੁਰੱਖਿਆ ਅਤੇ ਸਵੈ-ਨਿਰਭਰਤਾ ਮੁਹਿੰਮ ਦੇ ਲਾਂਚਿੰਗ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਸਵਦੇਸ਼ੀ ਜਾਗਰਣ ਮੰਚ ਦੇ ਤਿੰਨ-ਰਾਜ ਪ੍ਰਬੰਧਕ ਵਿਨੈ ਅਤੇ ਲੁਧਿਆਣਾ ਵਿਭਾਗ ਦੇ ਕਨਵੀਨਰ ਜਤਿੰਦਰ ਕੁਮਾਰ ਨੇ ਦੱਸਿਆ ਕਿ 9 ਜੁਲਾਈ ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ ਸਵਦੇਸ਼ੀ ਜਾਗਰਣ ਮੰਚ ਦੇ ਆਲ ਇੰਡੀਆ ਸਹਿ-ਸੰਯੋਜਕ ਸਤੀਸ਼ ਕੁਮਾਰ ਆਉਣਗੇ। ਇਸਤੋਂ ਇਲਾਵਾ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਮੀਟਿੰਗ ਵਿੱਚ ਦਿੱਲੀ ਕੇਂਦਰੀ ਦਫ਼ਤਰ ਤੋਂ ਸਕੱਤਰ ਮੋਹਿਤ ਗੋਇਲ, ਸਮਾਜ ਸੇਵਿਕਾ ਰਾਸ਼ੀ ਅਗਰਵਾਲ, ਗੁਰਦੀਪ ਸਿੰਘ ਗੋਸ਼ਾ, ਉਦਯੋਗਪਤੀ ਰਾਜਨ ਵਿਆਸ, ਦਿਨੇਸ਼ ਭਾਟੀਆ, ਪਰਮਿੰਦਰ ਸਿੰਘ ਸਿੱਧੂ ਅਤੇ ਪ੍ਰਭਜੀਤ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×