ਸੋਨੂੰ ਸੇਠੀ ਦਾ ਚੰਕੀ ਪਾਂਡੇ ਵੱਲੋਂ ਸਨਮਾਨ
ਖੰਨਾ: ਦੋਰਾਹਾ ਦੇ ਜੰਮਪਲ ਸਮਾਜ ਸੇਵੀ ਸੋਨੂੰ ਸੇਠੀ ਦੀਆਂ ਸੇਵਾਵਾਂ ਨੂੰ ਦੇਖਦਿਆਂ ਪਿਛਲੇ ਦਿਨੀਂ ਮਸ਼ਹੂਰ ਅਦਾਕਾਰ ਚੰਗੀ ਪਾਂਡੇ ਨੇ ਪਾਲਮਪੁਰ ਵਿੱਚ ਐਕਸੀਲੈਂਸ ਐਵਾਰਡ ਆਫ ਇੰਡੀਆ ਨਾਲ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਸੋਨੂੰ ਸੇਠੀ ਦੋਰਾਹਾ ਦੇ ਰਹਿਣ ਵਾਲੇ ਹਨ ਅਤੇ ਆਪਣਾ...
ਖੰਨਾ: ਦੋਰਾਹਾ ਦੇ ਜੰਮਪਲ ਸਮਾਜ ਸੇਵੀ ਸੋਨੂੰ ਸੇਠੀ ਦੀਆਂ ਸੇਵਾਵਾਂ ਨੂੰ ਦੇਖਦਿਆਂ ਪਿਛਲੇ ਦਿਨੀਂ ਮਸ਼ਹੂਰ ਅਦਾਕਾਰ ਚੰਗੀ ਪਾਂਡੇ ਨੇ ਪਾਲਮਪੁਰ ਵਿੱਚ ਐਕਸੀਲੈਂਸ ਐਵਾਰਡ ਆਫ ਇੰਡੀਆ ਨਾਲ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਸੋਨੂੰ ਸੇਠੀ ਦੋਰਾਹਾ ਦੇ ਰਹਿਣ ਵਾਲੇ ਹਨ ਅਤੇ ਆਪਣਾ ਕਾਰੋਬਾਰ ਜ਼ੀਰਕਪੁਰ ਵਿਖੇ ਸੇਠੀ ਢਾਬੇ ਦੇ ਨਾਂ ਤੋਂ ਚਲਾਉਂਦੇ ਹਨ। ਉਨ੍ਹਾਂ ਦੋਰਾਹਾ ਸ਼ਹਿਰ ਦਾ ਨਾਂਅ ਰੋਸ਼ਨ ਕਰਦੇ ਹੋਏ ਪਿਛਲੇ 15 ਸਾਲਾਂ ਤੋਂ ਤਿੰਨ ਮੁਫ਼ਤ ਐਬੂਲੈਂਸ ਦੀ ਸੇਵਾ ਜਾਰੀ ਰੱਖੀ ਹੋਈ ਹੈ ਜਿਸ ਵਿਚ ਸੋਨੂੰ ਸੇਠੀ ਹੁਣ ਤੱਕ ਸੈਂਕੜੇ ਲਵਾਰਿਸ ਲਾਸ਼ਾਂ ਦੇ ਸਸਕਾਰ ਅਤੇ ਹਜ਼ਾਰਾਂ ਲੋਕਾਂ ਨੂੰ ਹਸਪਤਾਲ ਛੱਡ ਕੇ ਆ ਚੁੱਕਾ ਹੈ ਅਤੇ ਕਈ ਲਵਾਰਸ ਤੇ ਮੰਦਬੁੱਧੀ ਲੋਕਾਂ ਨੂੰ ਅਨਾਥ ਆਸ਼ਰਮਾਂ ਵਿਚ ਛੱਡਿਆ ਹੈ। ਸ਼ਹਿਰ ਵਾਸੀਆਂ ਨੇ ਸੋਨੂੰ ਸੇਠੀ ਨੂੰ ਇਹ ਸਨਮਾਨ ਮਿਲਣ ’ਤੇ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ