ਆਟੋ ਵਿੱਚ ਸਵਾਰੀ ਨਾਲ ਲੁੱਟ-ਖੋਹ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 15 ਜੂਨ ਥਾਣਾ ਡਵੀਜ਼ਨ ਨੰਬਰ 1 ਦੀ ਪੁਲੀਸ ਨੇ ਆਟੋ ਰਿਕਸ਼ਾ ਵਿੱਚ ਬੈਠੇ ਦੋ ਲੜਕਿਆਂ ਵੱਲੋਂ ਇੱਕ ਸਵਾਰੀ ਨੂੰ ਲੁੱਟਣ ਦੇ ਮਾਮਲੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰੇਲਵੇ ਰੋਡ ਦੋਰਾਹਾ ਵਾਸੀ ਸੁਰਿੰਦਰ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੂਨ
Advertisement
ਥਾਣਾ ਡਵੀਜ਼ਨ ਨੰਬਰ 1 ਦੀ ਪੁਲੀਸ ਨੇ ਆਟੋ ਰਿਕਸ਼ਾ ਵਿੱਚ ਬੈਠੇ ਦੋ ਲੜਕਿਆਂ ਵੱਲੋਂ ਇੱਕ ਸਵਾਰੀ ਨੂੰ ਲੁੱਟਣ ਦੇ ਮਾਮਲੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰੇਲਵੇ ਰੋਡ ਦੋਰਾਹਾ ਵਾਸੀ ਸੁਰਿੰਦਰ ਕੁਮਾਰ ਜੋ ਦਲਜੀਤ ਜਿਊਲਰ ਰੇਲਵੇ ਰੋਡ ਦੋਰਾਹਾ ਪਾਸ ਕੰਮ ਕਰਦਾ ਹੈ। ਉਹ ਸੋਨਾ 92 ਗ੍ਰਾਮ 400 ਮਿਲੀ ਗ੍ਰਾਮ ਸਰਾਫ਼ਾ ਬਾਜ਼ਾਰ ਤੋਂ ਸ਼ੁੱਧ ਕਰਾਉਣ ਲਈ ਦੇਣ ਵਾਸਤੇ ਢੋਲੇਵਾਲ ਚੌਕ ਤੋਂ ਆਟੋ ਰਿਕਸ਼ਾ ਵਿੱਚ ਬੈਠ ਕੇ ਘੰਟਾ ਘਰ ਚੌਕ ਆ ਰਿਹਾ ਸੀ। ਆਟੋ ਰਿਕਸ਼ਾ ਵਿੱਚ ਉਸਦੇ ਦੋਵਾਂ ਪਾਸਿਆਂ ’ਤੇ ਇੱਕ-ਇੱਕ ਲੜਕਾ ਬੈਠ ਗਏ। ਉਹ ਜਦੋਂ ਲੱਕੜ ਪੁਲ ਕੋਲ ਪੁੱਜਾ ਤਾਂ ਉਸਨੂੰ ਆਟੋ ਰਿਕਸ਼ਾ ਚਾਲਕ ਨੇ ਉਤਾਰ ਦਿੱਤਾ। ਉਸਨੇ ਆਪਣੀ ਜੇਬ ਚੈੱਕ ਕੀਤੀ ਤਾਂ ਜੇਬ ਵਿੱਚ ਉਸਦਾ ਪਰਸ ਤੇ ਸੋਨਾ ਗਾਇਬ ਸੀ। ਇਸ ਦੌਰਾਨ ਦੋਵੇਂ ਵਿਅਕਤੀ ਥ੍ਰੀਵੀਲਰ ਸਣੇ ਸੈਸ਼ਨ ਚੌਕ ਵੱਲ ਫ਼ਰਾਰ ਹੋ ਗਏ।
Advertisement
×