ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਥਾਣਾ ਡਿਵੀਜ਼ਨ ਨੰਬਰ 6 ਖੇਤਰ ਦੇ ਫਾਇਰ ਬ੍ਰਿਗੇਡ ਦਫ਼ਤਰ ਢੋਲੇਵਾਲ ਨੇੜੇ ਹੋਏ ਸੜਕ ਹਾਦਸੇ ਵਿੱਚ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਗਲੀ ਨੰਬਰ 19 ਪ੍ਰੀਤ ਨਗਰ ਨਿਊ ਸ਼ਿਮਲਾਪੁਰੀ ਵਾਸੀ ਅਜੈ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਸ਼ੰਕਰ ਬੋਕਸ ਫੈਕਟਰੀ ਮੂੰਗਫਲੀ ਮੰਡੀ ਮਿਲਰ ਗੰਜ ਕੋਲ ਹੈ ਅਤੇ ਮਨਕੂ ਰਿਕਸ਼ਾ ’ਤੇ ਸਾਮਾਨ ਦੀ ਢੋਆ ਢੁਆਈ ਕਰਦਾ ਹੈ। ਉਹ ਵਿਸ਼ਵਕਰਮਾ ਚੌਕ ਤੋਂ ਢੋਲੇਵਾਲ ਸਾਈਡ ਰੋਡ ਦੇ ਦੂਜੀ ਪਾਸੇ ਬਣੇ ਫਾਇਰ ਬ੍ਰਿਗੇਡ ਦਫ਼ਤਰ ਨੇੜੇ ਮੇਨ ਰੋਡ ਪਾਰ ਕਰ ਰਿਹਾ ਸੀ ਤਾਂ ਬੁਲਟ ਮੋਟਰਸਾਈਕਲ ਨੇ ਮਨਕੂ ਵਿੱਚ ਟੱਕਰ ਮਾਰੀ, ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਇਆ ਮੌਕੇ ’ਤੇ ਹੀ ਦਮ ਤੋੜ ਗਿਆ। ਥਾਣੇਦਾਰ ਪ੍ਰਸ਼ੋਤਮ ਲਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਬੁਲੇਟ ਮੋਟਰਸਾਈਕਲ ਦੇ ਚਾਲਕ ਚਰਨਜੀਤ ਰਾਣਾ ਵਾਸੀ ਗਲੀ ਨੰਬਰ 5-ਏ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।