ਇਨਕਲਾਬੀ ਵਿਚਾਰ ਸਭਾ ਦੀ ਜਨਰਲ ਬਾਡੀ ਮੀਟਿੰਗ ’ਚ ਮਤੇ ਪਾਸ
ਇਨਕਲਾਬੀ ਵਿਚਾਰ ਸਭਾ ਦੀ ਜਨਰਲ ਬਾਡੀ ਦੀ ਆਮ ਸਭਾ ਬੁਲਾਈ ਗਈ ਜਿਸ ’ਚ ਕਈ ਅਹਿਮ ਤੇ ਬੁਨਿਆਦੀ ਮਤੇ ਪਾਸ ਕੀਤੇ ਗਏ। ਇਨਕਲਾਬੀ ਵਿਚਾਰ ਸਭਾ ਦੇ ਪ੍ਰਧਾਨ ਕਾਮਰੇਡ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਪਹਿਲਾਂ ਚੁਣੀ ਗਈ ਕਾਰਜਕਾਰੀ ਕਮੇਟੀ ਤੇ ਲੀਡਰਸ਼ਿਪ ਨੂੰ ਮੁੜ ਮਾਨਤਾ ਦਿੱਤੀ ਗਈ। ਇਸ ’ਚ ਕਾਮਰੇਡ ਸੁਰਿੰਦਰ ਸਿੰਘ ਪ੍ਰਧਾਨ, ਸਤਨਾਮ ਸਿੰਘ ਜਨਰਲ ਸਕੱਤਰ, ਰਵਿਤਾ ਨੂੰ ਜਥੇਬੰਦਕ ਸਕੱਤਰ, ਹਰਚਰਨ ਨੂੰ ਖਜਾਨਚੀ, ਡਾ. ਹਰਬੰਸ ਗਰੇਵਾਰ ਅਤੇ ਅਤੇ ਮਾਸਟਰ ਸੁਰਜੀਤ ਸਿੰਘ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਵਜੋਂ ਸਥਾਪਤ ਕੀਤੇ ਗਏ।
ਯਾਦ ਰਹੇ ਕਿ ਇਨ੍ਹਾਂ ਦੇ ਚੋਣਕਾਰ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਚਾਹੁਣ ਵਾਲੇ ਜਮਹੂਰੀਅਤ ਪਸੰਦ ਔਰਤ, ਮਰਦ ਅਤੇ ਨੌਜਵਾਨ ਹੀ ਜਨਰਲ ਬਾਡੀ ਦੇ ਮੈਂਬਰ ਸਨ, ਜਿਨ੍ਹਾਂ ਸਭਾ ਦੇ ਉਦੇਸ਼, ਨਿਯਮਾਂ ਤੇ ਹੋਰ ਕਾਰਜਾਂ ਨੂੰ ਪਾਸ ਕੀਤਾ ਅਤੇ ਇਹ ਵੀ ਦੱਸਿਆ ਗਿਆ ਕਿ ਅੱਜ ਸਮਾਜ ’ਚ ਵੱਧ ਰਹੀਆਂ ਕੁਰੀਤੀਆਂ, ਭ੍ਰਿਸ਼ਟਾਚਾਰ, ਗੁੰਡਾਗਰਦੀ, ਲੁੱਟ-ਜਬਰ, ਫਿਰਕਾਪ੍ਰਸਤੀ, ਨਕਸਲਪ੍ਰਸਤੀ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਉਪਰ ਪਹਿਰਾ ਦਿੰਦਿਆਂ ਹੀ ਖਤਮ ਕੀਤਾ ਜਾ ਸਕਦਾ ਹੈ ਤੇ ਨਵਾਂ ਨਰੋਇਆ ਸਮਾਜ ਸਿਰਜਿਆ ਜਾ ਸਕਦਾ ਹੈ। ਇਸ ਲਈ ਜਰੂਰੀ ਹੈ ਕਿ ਮਿਹਨਤਕਸ਼ ਤੇ ਗਰੀਬਾਂ ਦੇ ਬੱਚਿਆਂ ਨੂੰ ਇਕ ਚੰਗੀ ਪ੍ਰਗਤੀਸ਼ੀਲ ਸਿਖਿਆਂ ਦਿੰਦੇ ਹੋਏ ਵਧੀਆ ਇਨਸਾਨ ਤੇ ਪ੍ਰਗਤੀਸ਼ੀਲ ਸਮਾਜ ਸਿਰਜਕ ਬਣਾਇਆ ਜਾਵੇ।